ਐਂਟਰਟੇਨਮੈਂਟ ਡੈਸਕ- ਰੈਪਰ ਲਿਲ ਨਾਸ ਐਕਸ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ 26 ਸਾਲਾ ਰੈਪਰ ਨੇ ਹਸਪਤਾਲ ਤੋਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਚਿਹਰੇ ਦੇ ਸੱਜੇ ਪਾਸੇ ਨੂੰ ਹਿਲਾਉਣ ਲਈ ਸੰਘਰਸ਼ ਕਰਦਾ ਦਿਖਾਇਆ ਗਿਆ ਹੈ। ਰੈਪਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਚਿਹਰੇ ਦੇ ਸੱਜੇ ਪਾਸੇ ਦਾ ਕੰਟਰੋਲ ਗੁਆ ਦਿੱਤਾ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਚਿੰਤਾ ਹੋਣ ਲੱਗੀ।
ਇਹ ਵੀ ਪੜ੍ਹੋ: ਆਲੀਆ ਨਹੀਂ ਹੈ ਰਣਬੀਰ ਕਪੂਰ ਦੀ ਪਹਿਲੀ ਪਤਨੀ! ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ
ਲਿਲ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਮੈਂ ਚਿਹਰੇ ਦੇ ਸੱਜੇ ਪਾਸੇ ਦਾ ਕੰਟਰੋਲ ਗੁਆ ਦਿੱਤਾ ਹੈ। ਉਹ ਵੀਡੀਓ ਵਿਚ ਗੱਲ ਕਰਦੇ ਦਿਖਾਈ ਦੇ ਰਹੇ ਹਨ, ਪਰ ਉਨ੍ਹਾਂ ਦੇ ਚਿਹਰੇ ਦਾ ਖੱਬਾ ਪਾਸਾ ਬਿਲਕੁਲ ਵੀ ਨਹੀਂ ਹਿੱਲ ਰਿਹਾ ਹੈ। ਉਨ੍ਹਾਂ ਨੂੰ ਵੀਡੀਓ ਵਿਚ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਪੂਰੀ ਹੱਸਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਤਰ੍ਹਾਂ ਹੱਸ ਵੀ ਨਹੀਂ ਪਾ ਰਹੇ ਹਨ।
ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ ਮਸ਼ਹੂਰ ਸਿੰਗਰ ਦਾ ਇਕ ਹੋਰ ਗਾਣਾ ਬੈਨ

ਉਥੇ ਹੀ ਪ੍ਰਸ਼ੰਸਕਾਂ ਵਿਚਾਲੇ ਫੈਲੀ ਚਿੰਤਾ ਨੂੰ ਲੈ ਕੇ ਰੈਪਰ ਨੇ ਇੰਸਟਾ 'ਤੇ ਸਟੋਰੀ ਸੈਕਸ਼ਨ ਵਿਚ ਲਿਖਿਆ, "ਦੋਸਤੋ, ਮੈਂ ਠੀਕ ਹਾਂ!! ਮੇਰੇ ਲਈ ਉਦਾਸ ਹੋਣਾ ਬੰਦ ਕਰੋ! ਇਸ ਦੀ ਬਜਾਏ ਡਾਂਸ ਕਰੋ।"
ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ 'ਗਲੈਕਸੀ' ਦੀ ਸੁਰੱਖਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ਇੰਡਸਟਰੀ 'ਚ ਪਸਰਿਆ ਸੋਗ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਦਾ ਹੋਇਆ ਦੇਹਾਂਤ
NEXT STORY