ਐਂਟਰਟੇਨਮੈਂਟ ਡੈਸਕ- ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਈਦ ਤੋਂ ਇੱਕ ਦਿਨ ਪਹਿਲਾਂ 30 ਮਾਰਚ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਟਰੈਂਡ ਕਰ ਰਹੀ ਹੈ। "ਸਿਕੰਦਰ" ਨੇ 2 ਦਿਨਾਂ ਵਿੱਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ 105.89 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧਣਗੀਆਂ ਮੁਸ਼ਕਲਾਂ, ਪੁਲਸ ਨੇ ਜਾਰੀ ਕੀਤਾ ਤੀਜਾ ਸੰਮਨ
ਸਲਮਾਨ ਖਾਨ ਦੇ ਪ੍ਰਸ਼ੰਸਕਾਂ ਵਿਚ ਫਿਲਮ ਨੂੰ ਲੈ ਕੇ ਬਹੁਤ ਕ੍ਰੇਜ਼ ਹੈ। ਇਸੇ ਦਰਮਿਆਨ ਇਕ ਵੀਡੀਓ ਸਾਹਮਣੇ ਆਈ ਹੈ, ਜੋ ਮਹਾਰਾਸ਼ਟਰ ਦੇ ਮਾਲੇਗਾਓਂ ਦੇ ਇਕ ਥਿਏਟਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿਚ ਕੁੱਝ ਪ੍ਰਸ਼ੰਸਕ ਸਿਕੰਦਰ ਦੇ ਗਾਣੇ 'ਏ ਮੇਰੀ ਜ਼ੋਹਰ ਜਬੀਂ' 'ਤੇ ਇੰਨੇ ਜੋਸ਼ ਵਿਚ ਆ ਗਏ ਕਿ ਉਨ੍ਹਾਂ ਨੇ ਥਿਏਟਰ ਦੇ ਅੰਦਰ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਅਜਿਹੀ ਸਥਿਤੀ ਵਿਚ ਉਥੇ ਮੌਜੂਦ ਹੋਰ ਲੋਕਾਂ ਵਿਚਾਲੇ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉ ਲਈ ਇੱਧਰ-ਉੱਧਰ ਭੱਜਦੇ ਦਿਸੇ।
ਇਹ ਵੀ ਪੜ੍ਹੋ: ਸੋਗ ਦੀ ਲਹਿਰ; ਇਸ ਮਸ਼ਹੂਰ ਅਦਾਕਾਰਾ ਦੀ ਮੌਤ ਨਾਲ ਸਦਮੇ 'ਚ ਪੰਜਾਬੀ ਫਿਲਮ ਇੰਡਸਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯਾਰੀਆ' ਫੇਮ ਮਸ਼ਹੂਰ ਅਦਾਕਾਰ ਦੀ ਵਿਗੜੀ ਤਬੀਅਤ, 15 ਦਿਨਾਂ ਤੋਂ ਨੇ ਹਸਪਤਾਲ 'ਚ ਦਾਖ਼ਲ
NEXT STORY