ਮੁੰਬਈ (ਬਿਊਰੋ) - ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਪੂਰੇ ਦੇਸ਼ 'ਚ ਵਧਦੇ ਹੀ ਜਾ ਰਹੇ ਹਨ। ਬਾਲੀਵੁੱਡ ਤੇ ਟੀ. ਵੀ. ਜਗਤ ਦੇ ਕਈ ਸਿਤਾਰੇ ਕੋਰੋਨਾ ਵਾਇਰਸ ਤੋਂ ਪੀੜਤ ਹਨ। ਹੁਣ ਬਾਲੀਵੁੱਡ ਦੇ ਅਦਾਕਾਰ ਫਰਦੀਨ ਖ਼ਾਨ ਵੀ 'ਕੋਰੋਨਾ ਵਾਇਰਸ' ਦੀ ਚਪੇਟ 'ਚ ਆ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਫਰਦੀਨ ਖ਼ਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, "ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਖੁਸ਼ਕਿਸਮਤੀ ਨਾਲ ਮੈਂ ਲੱਛਣ ਰਹਿਤ ਹਾਂ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਜੋ ਹੁਣ ਠੀਕ ਹੋ ਰਹੇ ਹਨ। ਹੋਰ ਤਾਂ ਹੋਰ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਆਪਣਾ ਟੈਸਟ ਜ਼ਰੂਰ ਕਰਵਾਓ ਕਿਉਂਕਿ ਇਹ ਤਾਂ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬਹੁਤ ਸੀਮਤ ਦਵਾਈ ਦਿੱਤੀ ਜਾ ਸਕਦੀ ਹੈ। ਹੈਪੀ ਆਈਸੋਲਟਿੰਗ।"
ਅਸੈਂਪਟੋਮੈਟਿਕ ਹੈ ਫਰਦੀਨ ਖ਼ਾਨ
ਦੱਸ ਦਈਏ ਕਿ ਫਰਦੀਨ ਖ਼ਾਨ ਅਸੈਂਪਟੋਮੈਟਿਕ ਹੈ। ਅਸੈਂਪਟੋਮੈਟਿਕ ਉਹ ਸਥਿਤੀ ਹੈ, ਜਿਸ 'ਚ ਵਿਅਕਤੀ ਕੋਰੋਨਾ ਪਾਜ਼ੇਟਿਵ ਤਾਂ ਹੁੰਦਾ ਹੈ ਪਰ ਉਸ 'ਚ ਕੋਰੋਨਾ ਦੇ ਬਹੁਤ ਘੱਟ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਹੈ।
ਲੰਬੇ ਸਮੇਂ ਤੋਂ ਦੂਰ ਹਨ ਫ਼ਿਲਮਾਂ ਤੋਂ
ਫਰਦੀਨ ਖਾਨ ਲੰਬੇ ਸਮੇਂ ਫ਼ਿਲਮਾਂ ਤੋਂ ਦੂਰ ਸਨ ਪਰ ਹੁਣ ਉਹ ਮੁੜ 11 ਸਾਲਾਂ ਬਾਅਦ ਫ਼ਿਲਮ 'ਵਿਸਫੋਟ' ਨਾਲ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫਰਦੀਨ ਮਸ਼ਹੂਰ ਅਦਾਕਾਰ ਫਿਰੋਜ਼ ਖਾਨ ਦਾ ਪੁੱਤਰ ਹੈ। ਫਰਦੀਨ ਖ਼ਾਨ ਨੇ 90 ਦੇ ਦਹਾਕੇ 'ਚ ਫ਼ਿਲਮ 'ਪ੍ਰੇਮ ਅਗਨ' ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਕੇ ਲਿਏ ਕੁਛ ਭੀ ਕਰੇਗਾ', 'ਓਮ ਜੈ ਜਗਦੀਸ਼', 'ਹੇ ਬੇਬੀ', 'ਜਾਨਸ਼ੀਨ' ਅਤੇ 'ਆਲ ਦ ਬੈਸਟ' ਸਣੇ ਹੋਰਨਾਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।
ਨੋਟ – ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ
NEXT STORY