Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 18, 2022

    9:58:55 AM

  • indian american boy bullied at texas school then suspended for 3 days

    ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ...

  • life insurance company

    LIC ਦੇ ਸ਼ੇਅਰਾਂ ਦੀ ਫਲਾਪ ਲਿਸਟਿੰਗ ਨੇ ਕੀਤਾ ਨਿਰਾਸ਼,...

  • bhagwant mann tweet

    ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ...

  • today  s hukamnama from sri darbar sahib

    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਮਈ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • IPL 2022
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਪਿਤਾ ਦੀ ਚਿੱਠੀ ਨੂੰ ਯਾਦ ਕਰ ਚੱਲਦੇ ਇੰਟਰਵਿਊ ’ਚ ਰੋ ਪਈ ਸੋਨੀਆ ਮਾਨ (ਵੀਡੀਓ)

ENTERTAINMENT News Punjabi(ਤੜਕਾ ਪੰਜਾਬੀ)

ਪਿਤਾ ਦੀ ਚਿੱਠੀ ਨੂੰ ਯਾਦ ਕਰ ਚੱਲਦੇ ਇੰਟਰਵਿਊ ’ਚ ਰੋ ਪਈ ਸੋਨੀਆ ਮਾਨ (ਵੀਡੀਓ)

  • Edited By Sunita,
  • Updated: 29 Dec, 2020 01:45 PM
Jalandhar
farmers protest   indian actress sonia mann
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ 34ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਸ਼ੁਰੂ ਤੋਂ ਕਿਸਾਨਾਂ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਨ੍ਹੀਂ ਦਿਨੀਂ ਸੋਨੀਆ ਮਾਨ ਦਿੱਲੀ ਧਰਨੇ ’ਚ ਕਿਸਾਨਾਂ ਨਾਲ ਡਟੀ ਹੋਈ ਹੈ। ਇਸ ਦੌਰਾਨ ਸੋਨੀਆ ਮਾਨ ਨੇ ‘ਜਗਬਾਣੀ ਅਦਾਰੇ’ ਨਾਲ ਗੱਲਬਾਤ ਕਰਦਿਆਂ ਖੇਤੀ ਕਾਨੂੰਨਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ।  ਸੋਨੀਆ ਮਾਨ ਨੇ ਕਿਹਾ, ਦਿੱਲੀ ਅੰਦੋਲਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਕਿਸਾਨ ਜੱਥੇਬੰਦੀਆਂ ਨੇ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਸੀ। ਉਸ ਸਮੇਂ ਸਾਡੇ ਨਾਲ 500 ਦੇ ਕਰੀਬ ਬੰਦਾ ਹੁੰਦਾ ਸੀ ਪਰ ਹੁਣ ਸਾਡੇ ਕੋਲ ਬਹੁਤ ਵੱਡਾ ਇਕੱਠ ਹੈ। ਮੈਂ ਸੋਚਦੀ ਹਾਂ ਕਿ ਇਹ ਸਾਡੀ ਜਿੱਤ ਹੈ, ਜੋ ਇੰਨੇ ਜ਼ਿਆਦਾ ਲੋਕ ਕਿਸਾਨ ਅੰਦੋਲਨ ਨਾਲ ਜੁੜ ਰਹੇ ਹਨ।

ਹਰ ਬਜ਼ੁਰਗ ’ਚ ਨਜ਼ਰ ਆਉਂਦਾ ਮਾਂ-ਪਿਓ
ਮੈਂ ਕਲਾਕਾਰ ਬਾਅਦ ’ਚ ਹਾਂ, ਪਹਿਲਾਂ ਇਕ ਕਿਸਾਨ ਹਾਂ। ਧਰਨੇ ’ਚ ਮੌਜ਼ੂਦ ਬਜ਼ੁਰਗ ਬੀਬੀਆਂ ’ਚੋਂ ਮੈਂ ਆਪਣੀ ਮਾਂ ਨੂੰ ਵੇਖਦੀ ਹਾਂ। ਅੰਦੋਲਨ ਦੇ ਹਰ ਬਜ਼ੁਰਗ ਬਾਬੇ ’ਚ ਮੈਨੂੰ ਆਪਣੇ ਪਿਤਾ ਦੀ ਝਲਕ ਨਜ਼ਰ ਆਉਂਦੀ ਹੈ। ਮੇਰੇ ਪਿਤਾ ਵੀ ਕਿਸਾਨ ਜੱਥੇਬੰਦੀ ਦੇ ਲੀਡਰ ਸਨ। ਜਿਹੜੀ ਲੜਾਈ ਲੜਦੇ ਮੇਰੇ ਪਿਤਾ ਜੀ ਸ਼ਹੀਦ ਹੋ ਗਏ ਸਨ, ਅੱਜ ਮੈਂ ਉਨ੍ਹਾਂ ਦੀ ਅਹਿਮੀਅਤ ਨੂੰ ਮਹਿਸੂਸ ਕਰਦੀ ਹਾਂ। ਮੈਂ ਉਦੋਂ ਤੱਕ ਕਿਸਾਨੀ ਸੰਘਰਸ਼ ਨਾਲ ਜੁੜੀ ਰਹਾਂਗੀ, ਜਦੋਂ ਤੱਕ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। 

ਫ਼ਿਲਮੀ ਸਿਤਾਰਿਆਂ ਦੀ ਚੁੱਪੀ ’ਤੇ ਸੋਨੀਆ ਮਾਨ ਨੇ ਆਖੀ ਇਹ ਗੱਲ
ਖੇਤੀ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਬਾਲੀਵੁੱਡ ਕਲਾਕਾਰ ਹਨ, ਜਿਨ੍ਹਾਂ ਨੇ ਇਸ ਮਾਮਲੇ ’ਤੇ ਚੁੱਪੀ ਵੱਟੀ ਹੋਈ ਹੈ। ਹਾਲਾਂਕਿ ਕੁਝ ਫ਼ਿਲਮੀ ਸਿਤਾਰਿਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਕੀਤਾ। ਇਸ ’ਤੇ ਸੋਨੀਆ ਮਾਨ ਨੇ ਕਿਹਾ ਸਾਰੇ ਕਲਾਕਾਰਾਂ ਦੀ ਸੋਚ ਵੱਖ-ਵੱਖ ਹੁੰਦੀ ਹੈ। ਇਸ ਕਰਕੇ ਮੈਂ ਕਿਸੇ ਵੀ ਕਲਾਕਾਰ ਬਾਰੇ ਕੁਝ ਨਹੀਂ ਆਖ ਸਕਦੀ। ਇਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਈਡੀ ਦਾ ਡਰ ਹੁੰਦਾ ਹੈ। ਹਰ ਬੰਦਾ ਸੈਲਫਿਸ਼ ਹੈ, ਜੋ ਆਪਣੇ-ਆਪਣੇ ਕੰਮਾਂ ’ਚ ਲੱਗਿਆ ਹੋਇਆ ਹੈ। ਫ਼ਿਲਮੀ ਸਿਤਾਰਿਆਂ ’ਚ ਵੀ ਪੰਜਾਬ ਦੇ ਲੋਕਾਂ ਲਈ ਪਿਆਰ ਹੈ ਪਰ ਉਹ ਵੀ ਆਪਣੀਆਂ ਮਜ਼ਬੂਰੀਆਂ ’ਚ ਫਸੇ ਹੋ ਸਕਦੇ ਹਨ। 

ਅੰਦੋਲਨ ਰਾਹੀਂ ਪਿਤਾ ਦਾ ਸੁਫ਼ਨਾ ਕਰਾਂਗੀ ਪੂਰਾ
ਫ਼ਿਲਮ ਇੰਡਸਟਰੀ ਤੋਂ ਮੈਨੂੰ ਬਹੁਤ ਸਾਰੇ ਕੰਮ ਦੇ ਆਫਰ ਮਿਲ ਰਹੇ ਹਨ। ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੂੰ ਆਪਣੇ ਕੰਮ ’ਤੇ ਧਿਆਨ ਦੇ, ਕਿਹੜੇ ਕੰਮ ’ਚ ਲੱਗੀ ਏ ਬੀਬਾ ਪਰ ਜਦੋਂ ਮੈਂ ਆਪਣੇ ਪਿਤਾ ਦੀ ਚਿੱਠੀ ਪੜ੍ਹਦੀ ਹਾਂ ਤਾਂ ਮੈਨੂੰ ਲੱਗਦਾ ਇਹੀ ਸਮਾਂ ਹੈ ਜਦੋਂ ਮੈਂ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰ ਸਕਦੀ ਹਾਂ। ਮੈਂ ਇਸ ਅੰਦੋਲਨ ’ਚ ਮੌਜ਼ੂਦ ਹਰ ਬਜ਼ੁਰਗ ਬਾਬੇ ’ਚ ਆਪਣੇ ਪਿਤਾ ਦੀ ਝਲਕ ਨੂੰ ਵੇਖਦੀ ਹਾਂ। 

ਕੇਂਦਰ ਸਰਕਾਰ ਨੂੰ ਅਪੀਲ
ਸੋਨੀਆ ਮਾਨ ਨੇ ਕਿਹਾ ਸਾਡਾ ਲੋਕਤੰਤਰ ਬਹੁਤ ਮਾੜਾ ਹੈ। ਅਸੀਂ ਇਕ-ਇਕ ਵੋਟ ਪਾ ਕੇ ਐੱਮ. ਪੀ. ਬਣਾਉਂਦੇ ਹਾਂ ਪਰ ਅੱਜ ਇਸ ਐੱਮ. ਪੀ. ਨੇ ਤਾਂ ਸਾਡਾ ਸੋਦਾ ਸਰਕਾਰ ਨਾਲ ਕਰ ਦਿੱਤਾ। ਪੀ. ਐੱਮ. ਮੋਦੀ ਨੂੰ ਲੱਗਦਾ ਹੈ ਕਿ ਇਹ ਬਿੱਲ ਤੁਹਾਡੇ ਲਈ ਸਹੀ ਹੈ। ਅੰਬਾਨੀ-ਅੰਡਾਨੀ ਦੇ ਪੈਸਿਆਂ ਨੂੰ ਲੈ ਕੇ ਜਾਂ ਫ਼ਿਰ ਇਲੈਕਸ਼ਨ ਦੀ ਫਨਡਿੰਗ ਨੂੰ ਲੈ ਕੇ ਤੁਹਾਡੀਆਂ ਮਜ਼ਬੂਰੀਆਂ ਹੋ ਸਕਦੀਆਂ ਹਨ ਪਰ ਜੋ ਤੁਸੀਂ ਸਾਡੇ ਬਜ਼ੁਰਗ ਕਿਸਾਨਾਂ ਨਾਲ ਕਰ ਰਹੇ ਹੋ ਉਹ ਜਾਇਜ ਨਹੀਂ ਹੈ। ਪੋਹ ਦੇ ਮਹੀਨੇ ਸਾਡੇ 50 ਦੇ ਕਰੀਬ ਬਜ਼ੁਰਗ ਸ਼ਹੀਦ ਹੋ ਚੁੱਕੇ ਹਨ। 
ਤੁਸੀਂ ਉਨ੍ਹਾਂ ਸਟੇਟਾਂ ਦੇ ਕਿਸਾਨਾਂ ਨੂੰ ਬਿਠਾ ਕੇ ਗੱਲਬਾਤ ਕਰ ਰਹੇ ਹੋ, ਜਿਨ੍ਹਾਂ ’ਚ ਮੰਡੀ ਸਿਸਟਮ ਪਤਾ ਨਹੀਂ ਕਦੋ ਦਾ ਹੀ ਖ਼ਤਮ ਹੋ ਚੁੱਕਿਆ ਹੈ। ਤੁਹਾਨੂੰ ਪੰਜਾਬ ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਨੂੰ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ ਹੈ। ਇਨਸਾਨੀਅਤ ਦੇ ਨਾਅਤੇ ਤੁਹਾਨੂੰ ਇਸ ਅੰਦੋਲਨ ’ਚ ਆਉਣਾ ਚਾਹੀਦਾ ਸੀ ਅਤੇ ਖੇਤੀ ਕਾਨੂੰਨ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਜਦੋਂ ਤੱਕ ਇਹ ਖੇਤੀ ਕਾਨੂੰਨ ਨਹੀਂ ਵਾਪਸ ਲਏ ਜਾਂਦੇ ਅਸੀਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਰਹਾਂਗੇ।

30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ
ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ  ਵੀ ਕਿਸਾਨ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ 30 ਦਸਬੰਰ ਨੂੰ ਗੱਲਬਾਤ ਮਗਰੋਂ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਪਰ ਸੂਤਰਾਂ ਮੁਤਾਬਕ ਸਰਕਾਰ ਨਾਲ ਗੱਲਬਾਤ ਦੀ ਵਜ੍ਹਾ ਤੋਂ ਇਹ ਮਾਰਚ 31 ਦਸੰਬਰ ਨੂੰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕਿਸਾਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ 30 ਦਸੰਬਰ ਨੂੰ ਹੋਣ ਜਾ ਰਹੀ ਗੱਲਬਾਤ ’ਚ ਜੇਕਰ ਕੋਈ ਸਿੱਟਾ ਨਹੀਂ ਨਿਕਲੇਗਾ ਤਾਂ ਅਜਿਹੇ ਵਿਚ ਅੰਦੋਲਨ ਲੰਬਾ ਚੱਲ ਸਕਦਾ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

  • Sonia Mann
  • Farmers Protest
  • Farmers
  • Punjab
  • Punjabi Celebrity

ਕਨਵਰ ਗਰੇਵਾਲ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਵੱਡੇ ਰਾਜ਼, ਜਾਣੋ ਕਿਵੇਂ ਵਿਕੀ 5 ਕਿੱਲੇ ਜ਼ਮੀਨ (ਵੀਡੀਓ)

NEXT STORY

Stories You May Like

  • gyanvapi masjid case  protect shivling  restrictions on prayer
    ਗਿਆਨਵਾਪੀ ਮਸਜਿਦ ਮਾਮਲਾ: ਸ਼ਿਵਲਿੰਗ ਨੂੰ ਸੁਰੱਖਿਅਤ ਰੱਖੋ, ਨਮਾਜ਼ ’ਤੇ ਲੱਗੇ ਰੋਕ
  • indian american boy bullied at texas school  then suspended for 3 days
    ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਦੇ ਮਰੋੜੀ ਗਰਦਨ (ਵੀਡੀਓ)
  • life insurance company
    LIC ਦੇ ਸ਼ੇਅਰਾਂ ਦੀ ਫਲਾਪ ਲਿਸਟਿੰਗ ਨੇ ਕੀਤਾ ਨਿਰਾਸ਼, ਪਹਿਲੇ ਹੀ ਦਿਨ ਨਿਵੇਸ਼ਕਾਂ ਨੂੰ ਨੁਕਸਾਨ
  • bhagwant mann tweet
    ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਸਾਹਮਣੇ ਆਈ : ਭਗਵੰਤ ਮਾਨ
  • today  s hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਮਈ, 2022)
  • horoscope
    ਮੇਖ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮ ਕਰਨ ਤੇ ਭਜਨ ਕੀਰਤਨ ਸੁਣਨ ’ਚ ਲੱਗੇਗਾ ਮਨ
  • compassionate jobs candidates appointment letters
    ਸਮਾਜਿਕ ਸੁਰੱਖਿਆ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
  • principal summoned in ludhiana for snatching food plates
    ਲੁਧਿਆਣਾ 'ਚ ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ ਵਿੱਚ ਪ੍ਰਿੰਸੀਪਲ ਤਲਬ
  • bhagwant mann tweet
    ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਸਾਹਮਣੇ ਆਈ : ਭਗਵੰਤ ਮਾਨ
  • law and order  10 companies summoned in view of ghallughara  dgp bhavra
    ਕਾਨੂੰਨ ਵਿਵਸਥਾ ਸਬੰਧੀ ਕੋਈ ਸਮੱਸਿਆ ਨਹੀਂ, ਘੱਲੂਘਾਰੇ ਨੂੰ ਵੇਖਦਿਆਂ ਮੰਗਵਾਈਆਂ 10...
  • todays top news
    ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
  • sukhpal khaira occupiers panchayat lands gurudwara ambsahib
    ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਹੱਕ ’ਚ ਨਿੱਤਰੇ ਸੁਖਪਾਲ ਖਹਿਰਾ,...
  • husband commits suicide after quarrel with wife
    ਮਾਮੂਲੀ ਝਗੜੇ ਮਗਰੋਂ ਪਤਨੀ ਨੇ ਸੱਦੇ ਭਰਾ, ਸਾਲੇ ਕਿਰਪਾਨਾਂ-ਬਰਛੇ ਲੈ ਕੇ ਆਏ ਤਾਂ...
  • controversial smart city sports hub and bio mining project
    ਵਿਵਾਦਾਂ ’ਚ ਘਿਰੇ ਸਮਾਰਟ ਸਿਟੀ ਦੇ ਸਪੋਰਟਸ ਹੱਬ ਅਤੇ ਬਾਇਓ-ਮਾਈਨਿੰਗ ਪ੍ਰਾਜੈਕਟ
  • faridkot no 1 in stealing electricity by installing hooks
    ਪੰਜਾਬ ਵਿਚ ਧੜਾਧੜ ਹੋ ਰਹੀ ਬਿਜਲੀ ਚੋਰੀ, ਕੁੰਡੀ ਲਾਉਣ ’ਚ ਸਭ ਤੋਂ ਅੱਗੇ ਫਰੀਦਕੋਟੀਏ
  • fir against bharti singh in jalandhar
    ਦਾੜ੍ਹੀ-ਮੁੱਛ ਵਾਲੇ ਬਿਆਨ ਨੂੰ ਲੈ ਕੇ ਵਧੀਆਂ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ, ਜਲੰਧਰ...
Trending
Ek Nazar
shraman health care ayurvedic physical illness treatment

ਦਿਲ ਤਾਂ ਕਰਦਾ ਹੈ ਮਰਦਾਨਾ ਕਮਜ਼ੋਰੀ ਕਰਵਾਉਂਦੀ ਹੈ ਸ਼ਰਮਿੰਦਾ

pak delegation talks with terrorist organization ttp in afghanistan

ਅਫਗਾਨਿਸਤਾਨ 'ਚ ਪਾਕਿਸਤਾਨ ਦੇ ਵਫਦ ਨੇ ਅੱਤਵਾਦੀ ਸੰਗਠਨ TTP ਨਾਲ ਕੀਤੀ ਗੱਲਬਾਤ

kgf 2 available on amazon prime video

ਹੁਣ 199 ਰੁਪਏ ’ਚ ਪੂਰੇ ਪਰਿਵਾਰ ਨਾਲ ਦੇਖੋ ‘ਕੇ. ਜੀ. ਐੱਫ. 2’, ਇਸ ਓ. ਟੀ. ਟੀ....

australian workers granted access to paid domestic violence leave

ਆਸਟ੍ਰੇਲੀਆ 'ਚ ਕਾਮਿਆਂ ਨੂੰ ਮਿਲ ਸਕਦੈ ਵੱਡਾ ਅਧਿਕਾਰ, ਵਰਕਪਲੇਸ ਟ੍ਰਿਬਿਊਨਲ ਨੇ...

chethana raj death

ਭਾਰ ਘੱਟ ਕਰਨ ਲਈ 21 ਸਾਲਾ ਅਦਾਕਾਰਾ ਨੇ ਕਰਵਾਈ ਸਰਜਰੀ, ਹੋਈ ਮੌਤ

scott morrison announces new plan for first time home buyers

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਨਵੀਂ ਯੋਜਨਾ ਦਾ...

shehnaaz gill photoshoot in black leather dress

ਬਲੈਕ ਲੈਦਰ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀਆਂ ਸਾਹਮਣੇ ਆਈਆਂ ਹੌਟ ਤੇ ਗਲੈਮਰੈੱਸ...

passenger  freight trains collide in barcelona  leaving 1 dead  85 injured

ਸਪੇਨ 'ਚ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 1 ਵਿਅਕਤੀ ਦੀ ਮੌਤ ਤੇ 85 ਹੋਰ ਜ਼ਖਮੀ

saunkan saunkne 3 day box office collection

‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ...

yuvraj hans react on bharti singh controversy

ਭਾਰਤੀ ਸਿੰਘ ਦੀ ਮੁਆਫ਼ੀ ’ਤੇ ਬੋਲੇ ਗਾਇਕ ਯੁਵਰਾਜ ਹੰਸ, ਕਿਹਾ– ‘ਜੇ ਸਮਝ ਆ ਗਈ...

canada to develop first climate adaptation plan

ਕੈਨੇਡਾ ਨੇ ਰਾਸ਼ਟਰੀ ਜਲਵਾਯੂ ਅਨੁਕੂਲਨ ਰਣਨੀਤੀ 'ਤੇ ਜਨਤਕ ਸਲਾਹ-ਮਸ਼ਵਰੇ ਦੀ ਕੀਤੀ...

protests in nankana sahib and peshawar against killing of sikhs

ਸਿੱਖਾਂ ਦੇ ਕਤਲ ਦੇ ਵਿਰੋਧ 'ਚ ਨਨਕਾਣਾ ਸਾਹਿਬ ਅਤੇ ਪਿਸ਼ਾਵਰ 'ਚ ਜ਼ੋਰਦਾਰ ਪ੍ਰਦਰਸ਼ਨ...

reliance jio tops 4g download speed

4ਜੀ ਡਾਊਨਲੋਡ ਸਪੀਡ ’ਚ ਰਿਲਾਇੰਸ ਜੀਓ ਦਾ ਜਲਵਾ ਬਰਕਰਾਰ, ਅਪ੍ਰੈਲ ’ਚ VI ਸਭ ਤੋਂ...

sunburn eyes irritation itching relief home remedies

Eye Care: ਧੁੱਪ ਕਾਰਨ ਅੱਖਾਂ 'ਚ ਹੋਣ ਵਾਲੀ ‘ਜਲਨ ਤੇ ਖੁਜਲੀ’ ਨੂੰ ਦੂਰ ਕਰਨ ਲਈ...

situation expected to normal in covid affected shanghai by june 1

ਰਾਹਤ ਦੀ ਖ਼ਬਰ, ਕੋਵਿਡ ਪ੍ਰਭਾਵਿਤ ਸ਼ੰਘਾਈ 'ਚ ਸਥਿਤੀ 1 ਜੂਨ ਤੱਕ ਆਮ ਹੋਣ ਦੀ ਉਮੀਦ

health tips  summer  drinking water  how much

Health Tips: ਗਰਮੀਆਂ ’ਚ ਜਾਣੋ ਕਦੋਂ, ਕਿੰਨਾ ਅਤੇ ਕਿਵੇਂ ਪੀਣਾ ਚਾਹੀਦੈ ‘ਪਾਣੀ’,...

mahesh babu trolled on social media

ਹੁਣ ਪਾਨ ਬਹਾਰ ਦੀ ਪੁਰਾਣੀ ਐਡ ਨੂੰ ਲੈ ਕੇ ਟਰੋਲ ਹੋਏ ਮਹੇਸ਼ ਬਾਬੂ, ਲੋਕਾਂ ਦੇ...

british citizen climbed mount everest for the 16th time

ਬ੍ਰਿਟਿਸ਼ ਨਾਗਰਿਕ ਨੇ 16ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • health tips potato fever helps to lose weight benefits
      Health Tips: ਭਾਰ ਘਟਾਉਣ 'ਚ ਮਦਦ ਕਰਦੈ 'ਆਲੂ ਬੁਖਾਰਾ', ਜਾਣੋ ਹੋਰ ਵੀ ਬੇਮਿਸਾਲ...
    • shraman health care ayurvedic physical illness treatment
      ਦਿਲ ਤਾਂ ਕਰਦਾ ਹੈ ਮਰਦਾਨਾ ਕਮਜ਼ੋਰੀ ਕਰਵਾਉਂਦੀ ਹੈ ਸ਼ਰਮਿੰਦਾ
    • sensex surges 311 points before lic ipo listing
      LIC IPO ਦੀ ਲਿਸਟਿੰਗ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਬਹਾਰ, ਸੈਂਸੈਕਸ 'ਚ 311...
    • imran khan s mobiles stolen after recording video naming conspirators
      ਇਮਰਾਨ ਖਾਨ ਦੇ ਦੋਵੇਂ ਮੋਬਾਈਲ ਚੋਰੀ, ਕੀ ਕਤਲ ਤੋਂ ਬਾਅਦ ਖੁਲਾਸੇ ਵਾਲੀ ਰਿਕਾਰਡਿੰਗ...
    • hot winds  heat  mercury 43 degrees  people  sick
      ਗਰਮ ਹਵਾਵਾਂ ਅਤੇ ਲੂ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 43 ਡਿਗਰੀ ਤੋਂ ਪਾਰ, ਲੋਕ...
    • lic ipo listing lic s ipo listed at a loss of 8 11
      LIC IPO Listing : 8.11 ਫ਼ੀਸਦੀ ਘਾਟੇ 'ਤੇ ਲਿਸਟ ਹੋਇਆ LIC ਦਾ IPO, ਨਿਵੇਸ਼ਕਾਂ...
    • ukrainian force begins evacuating from last mariupol stronghold
      82 ਦਿਨ ਬਾਅਦ ਪੁਤਿਨ ਨੂੰ ਵੱਡੀ ਸਫ਼ਲਤਾ, ਮਾਰੀਉਪੋਲ 'ਚੋਂ ਪੈਰ ਪਿਛਾਂਹ ਖਿੱਚਣ...
    • monsoon reaches the bay of bengal
      ਮਾਨਸੂਨ ਪੁੱਜਾ ਬੰਗਾਲ ਦੀ ਖਾੜੀ , ਹਿਮਾਚਲ ’ਚ ਮੀਂਹ, ਪੰਜਾਬ 'ਚ ਤੇਜ਼ ਹਵਾਵਾਂ ਨੇ...
    • batala  drugs  overdose  youth  death
      ਦੁਖ਼ਦ ਖ਼ਬਰ: ਬਟਾਲਾ ’ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
    • protest among hindus over burning of hanuman chalisa
      ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ...
    • kundi connections in punjab
      ਪੰਜਾਬ ਦੇ 3 ਦਰਜਨ ਥਾਣਿਆਂ ਦੀ ਬਿਜਲੀ ਹੋਵੇਗੀ ਗੁੱਲ, ਕੁਨੈਕਸ਼ਨ ਕੱਟਣ ਦੇ ਹੁਕਮ ਹੋਏ...
    • ਤੜਕਾ ਪੰਜਾਬੀ ਦੀਆਂ ਖਬਰਾਂ
    • deepika padukone  s first look from cannes 2022 goes viral
      CANNES 2022 ਤੋਂ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਵਾਇਰਲ, ਸ਼ਾਰਟ ਡਰੈੱਸ 'ਚ...
    • anushka sharma spoke about work and house balance
      ਧੀ ਦੇ ਜਨਮ ਤੋਂ ਬਾਅਦ ਅਨੁਸ਼ਕਾ ਨੂੰ ਕੰਮ ਅਤੇ ਘਰ 'ਚ ਬੈਲੇਂਸ ਬਣਾਉਣ 'ਚ  ਹੋਈ...
    • raveena tandon angry over comparison to sonam kapoor
      ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ...
    • shehnaaz gill photoshoot in black leather dress
      ਬਲੈਕ ਲੈਦਰ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀਆਂ ਸਾਹਮਣੇ ਆਈਆਂ ਹੌਟ ਤੇ ਗਲੈਮਰੈੱਸ...
    • gauhar helping hand to sonu who pleaded with cm nitish study
      ਗੌਹਰ ਖਾਨ ਚੁੱਕੇਗੀ ਬਿਹਾਰ ਦੇ ਸੋਨੂੰ ਦੀ ਪੜ੍ਹਾਈ ਦਾ ਖਰਚ, ਬੱਚੇ ਨੇ CM ਨਿਤੀਸ਼...
    • anurag thakur at cannes film festival
      ਸ਼ੁਰੂ ਹੋਇਆ ਕਾਨਸ ਫ਼ਿਲਮ ਮਹਾਉਤਸਵ, ਭਾਰਤੀ ਵਫਦ ਪੁੱਜਾ ਫਰਾਂਸ
    • the sikh community filed an fir against the bharti
      ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ...
    • saunkan saunkne 3 day box office collection
      ‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ...
    • yuvraj hans react on bharti singh controversy
      ਭਾਰਤੀ ਸਿੰਘ ਦੀ ਮੁਆਫ਼ੀ ’ਤੇ ਬੋਲੇ ਗਾਇਕ ਯੁਵਰਾਜ ਹੰਸ, ਕਿਹਾ– ‘ਜੇ ਸਮਝ ਆ ਗਈ...
    • fir against bharti singh in jalandhar
      ਦਾੜ੍ਹੀ-ਮੁੱਛ ਵਾਲੇ ਬਿਆਨ ਨੂੰ ਲੈ ਕੇ ਵਧੀਆਂ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ, ਜਲੰਧਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +