ਚੰਡੀਗੜ੍ਹ- ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਮੋਸਟ ਅਵੇਟਡ ਵੈੱਬ ਸੀਰੀਜ਼ ਆਸ਼ਰਮ-3 ਦੇ ਦੂਜੇ ਪਾਰਟ ਦਾ ਫੈਨ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਆਖਿਰਕਾਰ ਉਨ੍ਹਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਫੈਨਜ਼ ਦੀ ਅਕਸਾਈਟਮੈਂਟ ਕਾਫੀ ਵਧ ਗਈ ਹੈ। ਟ੍ਰੇਲਰ ਵਿਚ ਦਿਖਾਇਆ ਗਿਆ ਹੈ ਕਿ ਪੰਮੀ ਪਹਿਲਵਾਨ (ਅਦਿੱਤੀ ਪੋਹਨਕਰ), ਭੋਪਾ ਸਵਾਮੀ (ਚੰਦਨ ਰਾਏ ਸਾਨਿਆਲ) ਇਕ ਵਾਰ ਫਿਰ ਤੋਂ ਨਜ਼ਰ ਆਉਣ ਵਾਲੇ ਹਨ। ਸੀਰੀਜ਼ ਦੇ ਬਾਰੇ ਵਿਚ ਨਿਰਦੇਸ਼ਕ ਪ੍ਰਕਾਸ਼ ਝਾਅ ਤੇ ਅਦਿੱਤੀ ਪੋਹਨਕਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼.....
ਪ੍ਰਕਾਸ਼ ਝਾਅ
ਆਸ਼ਰਮ ਦੇ ਤੀਜੇ ਸੀਜ਼ਨ ਦੇ ਪਾਰਟ-3 ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪਰ ਇਸ ਨੂੰ ਰਿਲੀਜ਼ ’ਚ ਦੋ ਸਾਲ ਕਿਉਂ ਲੱਗ ਗਏ।
ਦਰਸ਼ਕਾਂ ਦਾ ਉਤਸ਼ਾਹ ਤੇ ਇੰਤਜ਼ਾਰ ਅਸੀਂ ਵੀ ਮਹਿਸੂਸ ਕਰ ਰਹੇ ਸੀ। ਦਰਅਸਲ ਇਸ ਦੇਰੀ ਦਾ ਸਭ ਤੋਂ ਵੱਡਾ ਕਾਰਨ ਐੱਮ. ਐਕਸ. ਪਲੇਅਰ ਤੇ ਐਮਾਜ਼ੋਨ ’ਚ ਹੋਇਆ ਨਵਾਂ ਕਾਲੇਬੋਰੇਸ਼ਨ ਸੀ। ਪਹਿਲਾਂ ਇਹ ਸੀਰੀਜ਼ ਪੂਰੀ ਤਰ੍ਹਾਂ ਐੱਮ. ਐਕਸ. ਪਲੇਅਰ ’ਤੇ ਸੀ ਪਰ ਹੁਣ ਇਹ ਇਕ ਵੱਡੇ ਤੇ ਪ੍ਰਭਾਵੀ ਪਲੇਟਫਾਰਮ ’ਤੇ ਆ ਰਹੀ ਹੈ। ਇਸ ਬਦਲਾਅ ਅਤੇ ਟੈਕਨੀਕਲ ਅਪਗ੍ਰੇਡੇਸ਼ਨ ਵਿਚ ਸਮਾਂ ਲੱਗ ਗਿਆ। ਹਾਲਾਂਕਿ ਸਾਨੂੰ ਖ਼ੁਸ਼ੀ ਹੈ ਕਿ ਹੁਣ ਇਹ ਹੋਰ ਵੀ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚੇਗੀ।
ਤੁਸੀਂ ਰਾਮਜਸ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਫਿਰ ਐੱਫ. ਟੀ. ਆਈ. ਆਈ. ਤੋਂ ਵੀ। ਕੀ ਉਸ ਸਮੇਂ ਦਾ ਕੋਈ ਖਾਸ ਪੱਲ ਜੋ ਅੱਜ ਵੀ ਤੁਹਾਨੂੰ ਯਾਦ ਹੈ।
ਰਾਮਜਸ ਕਾਲਜ ਤੇ ਐੱਫ. ਟੀ. ਆਈ. ਆਈ. ਦੋਵਾਂ ਹੀ ਥਾਵਾਂ ਦੀਆਂ ਯਾਦਾਂ ਬਹੁਤ ਖਾਸ ਹਨ। ਮੈਂ ਰਾਮਜਸ ਵਿਚ ਫਿਜ਼ੀਕਸ ਆਨਰਜ਼ ਦੇ ਲਈ ਦਾਖ਼ਲਾ ਲਿਆ ਸੀ ਪਰ ਜਲਦ ਹੀ ਉਹ ਛੱਡ ਦਿੱਤਾ। ਐੱਫ. ਟੀ. ਆਈ. ਆਈ. ’ਚ ਵੀ ਪੈਸੇ ਦੀ ਕਮੀ ਦੀ ਕਾਰਨ ਮੇਰੀ ਪੜ੍ਹਾਈ ਇਕ ਸਾਲ ’ਚ ਹੀ ਖ਼ਤਮ ਹੋ ਗਈ। ਉਥੇ ਗੁਜ਼ਾਰੇ ਸਮੇਂ ’ਚ ਬਹੁਤ ਕੁਝ ਸਿੱਖਿਆ। ਖਾਸ ਕਰਕੇ ਫ਼ਿਲਮ ਇੰਸਟੀਚਿਊਟ ਦਾ ਮਾਹੌਲ ਬਹੁਤ ਅਲੱਗ ਸੀ, ਜਿੱਥੇ ਸਾਨੂੰ ਹਰ ਚੀਜ਼ ਕਰਨ ਦਾ ਮੌਕਾ ਮਿਲਦਾ ਸੀ। ਓਨ੍ਹੀਂ ਦਿਨੀਂ ਮੇਰੀ ਸੰਗਤ ਨਸੀਰੂਦੀਨ ਸ਼ਾਹ, ਓਮ ਪੁਰੀ, ਡੇਵਿਡ ਧਵਨ, ਵਿਧੂ ਵਿਨੋਦ ਚੋਪੜਾ ਵਰਗੇ ਟੈਲੇਂਟਿਡ ਲੋਕਾਂ ਨਾਲ ਸੀ। ਉਹ ਇਕ ਸ਼ਾਨਦਾਰ ਦੌਰ ਸੀ, ਜਿਸ ਨੇ ਮੈਨੂੰ ਬਹੁਤ ਕੁਝ ਸਿਖਾਇਆ।
ਤੁਸੀਂ ਇਕ ਲੇਖਕ, ਨਿਰਦੇਸ਼ਕ ਅਤੇ ਪ੍ਰੋਡਿਊਸਰ ਹੋ। ਇਨ੍ਹਾਂ ਤਿੰਨਾਂ ’ਚੋਂ ਕਿਹੜੀ ਭੂਮਿਕਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ।
ਮੇਰੇ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਲੇਖਕ ਦੀ ਹੈ। ਇਕ ਕਹਾਣੀ ਦੀ ਨੀਂਹ ਉਹੀ ਰੱਖਦਾ ਹੈ। ਅੱਜਕਲ ਲੋਕ ਅਭਿਨੇਤਾ ਨੂੰ ਸਭ ਤੋਂ ਵੱਡਾ ਮੰਨਦੇ ਹਨ ਪਰ ਅਸਲੀ ਤਾਕਤ ਲੇਖਕ ਕੋਲ ਹੁੰਦੀ ਹੈ। ਸਕ੍ਰਿਪਟ ’ਚ ਜੋ ਲਿਖਿਆ ਜਾਂਦਾ ਹੈ, ਉਹੀ ਨਿਰਦੇਸ਼ਕ ਤੇ ਅਭਿਨੇਤਾ ਮਿਲ ਕੇ ਸਕ੍ਰੀਨ ’ਤੇ ਉਤਾਰਦੇ ਹਨ।
ਕਹਿੰਦੇ ਹਨ ਕਿ ਲੇਖਕ ਫ਼ਿਲਮ ਦਾ ਬਾਪ ਹੁੰਦਾ ਹੈ। ਕੀ ਤੁਸੀਂ ਇਸ ਤੋਂ ਸਹਿਮਤ ਹੋ।
ਮੈਨੂੰ ਲੱਗਦਾ ਹੈ ਕਿ ਬਾਪ ਨਹੀਂ, ਭਗਵਾਨ ਹੁੰਦਾ ਹੈ। ਲੇਖਕ ਹੀ ਵਿਚਾਰ ਨੂੰ ਜਨਮ ਦਿੰਦਾ ਹੈ। ਕਹਾਣੀ ਨੂੰ ਆਕਾਰ ਦਿੰਦਾ ਹੈ ਤੇ ਪੂਰੀ ਦੁਨੀਆ ਨੂੰ ਰਚਦਾ ਹੈ। ਬਿਨਾਂ ਲੇਖਦ ਦੇ ਕੁਝ ਵੀ ਸੰਭਵ ਨਹੀਂ ਹੈ।
ਓ. ਟੀ. ਟੀ. ਵਿਚ ਕੰਟੈਂਟ ਦੀ ਵਿਭਿੰਨਤਾ ਜ਼ਿਆਦਾ
ਅਦਿੱਤੀ ਪੋਹਨਕਰ
ਤੁਸੀਂ ਆਪਣੇ ਕਰੀਅਰ ’ਚ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਇਨ੍ਹਾਂ ਤੋਂ ਤੁਸੀਂ ਕੀ ਕੁਝ ਸਿੱਖਿਆ।
ਮੇਰੇ ਹਿਸਾਬ ਨਾਲ ਪ੍ਰਕਾਸ਼ ਝਾਅ, ਇਮਤਿਆਜ਼ ਅਲੀ, ਨਿਸ਼ੀਕਾਂਤ ਕਾਮਤ ਮੇਰਾ ਪਸੰਦੀਦਾ ਡਾਇਰੈਕਟਰ ਹਨ। ਇਹ ਸਾਰੇ ਨਿਰਦੇਸ਼ਕ ਆਪਣੇ-ਆਪਣੇ ਅੰਦਾਜ਼ ’ਚ ਸ਼ਾਨਦਾਰ ਹਨ ਪਰ ਇਨ੍ਹਾਂ ਦੀ ਇਕ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਈ ਹੈ, ਉਹ ਇਨ੍ਹਾਂ ਦਾ ਅਨੁਸ਼ਾਸਨ। ਸੈੱਟ ’ਤੇ ਇਨ੍ਹਾਂ ਦਾ ਅਨੁਸ਼ਾਸਨ ਕੇਵਲ ਨਿਯਮਾਂ ਤੱਕ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਦੀ ਸੋਚ, ਕੰਮ ਅਤੇ ਵਿਵਹਾਰ ’ਚ ਵੀ ਦਿਸਦਾ ਸੀ। ਮੈਂ ਇਨ੍ਹਾਂ ਤੋਂ ਇਹ ਸਿੱਖਿਆ ਕਿ ਆਪਣੇ ਕੰਮ ਨੂੰ ਲੈ ਕੇ ਈਮਾਨਦਾਰੀ ਤੇ ਅਨੁਸ਼ਾਸਨ ਕਿੰਨਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਮੈਂ ਅੱਜ ਵੀ ਆਪਣੇ ਹਰ ਪ੍ਰਾਜੈਕਟ ’ਚ ਉਸ ਅਨੁਸ਼ਾਸਨ ਨੂੰ ਬਣਾਈ ਰੱਖਦੀ ਹਾਂ।
ਹੁਣ ਤੱਕ ਕਿਹੜਾ ਤੁਹਾਡਾ ਸਭ ਤੋਂ ਪਸੰਦੀਦਾ ਕਿਰਦਾਰ ਰਿਹਾ ਹੈ।
ਇਹ ਬਹੁਤ ਮੁਸ਼ਕਲ ਸਵਾਲ ਹੈ ਕਿਉਂਕਿ ਮੈਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ ਜੇਕਰ ਮੈਨੂੰ ਚੁਣਨਾ ਹੈ ਤਾਂ ਆਸ਼ਰਮ ਦੀ ਪੰਮੀ ਤੇ ਸ਼ੀ ਦੀ ਭੂਮੀ ਮੇਰੇ ਦਿਲ ਦੇ ਬਹੁਤ ਕਰੀਬ ਹੈ। ਹਾਲਾਂਕਿ ਭੂਮੀ ਹੁਣ ਆਪਣੀ ਜਰਨੀ ’ਚ ਅੱਗੇ ਵਧ ਚੁੱਕੀ ਹੈ ਪਰ ਫਿਲਹਾਲ ਪੰਮੀ ਮੇਰੇ ਸਭ ਤੋਂ ਨਜ਼ਦੀਕ ਹੈ।
ਅਜਿਹਾ ਸੁਣਿਆ ਹੈ ਕਿ ਤੁਹਾਨੂੰ ਫਿਲਮਾਂ ਤੋਂ ਜ਼ਿਆਦਾ ਓ.ਟੀ.ਟੀ. ਪਲੇਟਫਾਰਮ ਪਸੰਦ ਹੈ। ਅਜਿਹਾ ਕਿਉਂ।
ਹਾਂ, ਮੈਨੂੰ ਓ.ਟੀ.ਟੀ. ਜ਼ਿਆਦਾ ਪਸੰਦ ਹੈ ਕਿਉਂਕਿ ਇਸ ਵਿਚ ਕੰਟੈਂਟ ਦੀ ਵਿਭਿੰਨਤਾ ਜ਼ਿਆਦਾ ਹੈ ਤੇ ਕਲਾਕਾਰਾਂ ਨੂੰ ਆਪਣੇ ਕਿਰਦਾਰ ਨੂੰ ਡੂੰਘਾਈ ਨਾਲ ਨਿਭਾਉਣ ਦਾ ਮੌਕਾ ਮਿਲਦਾ ਹੈ। ਓ. ਟੀ. ਟੀ. ’ਤੇ ਕਹਾਣੀਆਂ ਜ਼ਿਆਦਾ ਈਮਾਨਦਾਰੀ ਨਾਲ ਕਹੀ ਜਾਂਦੀਆਂ ਹਨ ਤੇ ਮੈਨੂੰ ਇਹੀ ਚੀਜ਼ ਪਸੰਦ ਹੈ।
ਤੁਹਾਡੇ ਮਾਤਾ-ਪਿਤਾ ਦੋਵੇਂ ਅੈਥਲੀਟ ਹਨ ਪਰ ਤੁਸੀਂ ਐਕਟਿੰਗ ਨੂੰ ਚੁਣਿਆ। ਇਹ ਬਦਲਾਅ ਕਿਵੇਂ ਆਇਆ।
ਮੇਰੀ ਇਸ ਯਾਤਰਾ ਦੇ ਪਿੱਛੇ ਇਕ ਨਿੱਜੀ ਕਾਰਨ ਹੈ। ਮੇਰੀ ਮਾਂ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਕਿਸੇ ਹੋਰਡਿੰਗ ’ਤੇ ਦੇਖਣਾ ਚਾਹੁੰਦੀ ਹੈ। ਉਸ ਸਮੇਂ ਮੈਂ ਬਹੁਤ ਛੋਟੀ ਸੀ ਤੇ ਮੈਂ ਇਸ ਨੂੰ ਇਸ਼ਤਿਹਾਰ ਵਾਲਾ ਹੋਰਡਿੰਗ ਸਮਝ ਲਿਆ। ਬਾਅਦ ’ਚ ਮੈਨੂੰ ਅਹਿਸਾਸ ਹੋਇਆ ਕਿ ਉਹ ਕੋਚਿੰਗ ਕਲਾਸ ਦੀ ਹੋਰਡਿੰਗ ਦੀ ਗੱਲ ਕਰ ਰਹੀ ਸੀ ਪਰ ਜਦੋਂ ਮੈਂ ਐਕਟਿੰਗ ’ਚ ਕਦਮ ਰੱਖਿਆ ਤਾਂ ਮੈਨੂੰ ਇਸ ਵਿਚ ਆਪਣੀ ਪਛਾਣ ਮਿਲ ਗਈ। ਮੇਰੀ ਮਾਂ ਦਾ ਸੁਪਨਾ ਮੇਰੀ ਪ੍ਰੇਰਣਾ ਬਣ ਗਿਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਪ੍ਰਿਥਵੀ ਥੀਏਟਰ ਜੁਆਇਨ ਕਰ ਲਿਆ। ਉਥੋਂ ਮੇਰੀ ਐਕਟਿੰਗ ਦੀ ਯਾਤਰਾ ਸ਼ੁਰੂ ਹੋਈ।
ਕੀ ਤੁਹਾਡੇ ਐਥਲੀਟ ਬੈਕਗਰਾਊਂਡ ਨੇ ਐਕਟਿੰਗ ਵਿਚ ਤੁਹਾਡੀ ਮਦਦ ਕੀਤੀ।
ਜੀ ਹਾਂ, ਐਥਲੈਕਿਟਸ ਤੋਂ ਮੈਨੂੰ ਜੋ ਐਨਰਜੀ ਮਿਲਦੀ ਹੈ, ਉਹ ਮੈਨੂੰ ਐਕਟਿੰਗ ਵਿਚ ਵੀ ਮਦਦ ਕਰਦੀ ਹੈ। ਮੇਰੇ ਮਾਤਾ-ਪਿਤਾ ਤੋਂ ਮਿਲੇ ਐਥਲੀਟ ਗੁਣਾਂ ਨੇ ਮੈਨੂੰ ਐਕਟਿੰਗ ਵਿਚ ਬਹੁਤ ਮਦਦ ਕੀਤੀ ਹੈ। ਮੈਨੂੰ ਲੰਬੀ ਸ਼ੂਟਿੰਗ ਤੇ ਰੀਟੇਕਸ ਵਿਚ ਥਕਾਨ ਮਹਿਸੂਸ ਨਹੀਂ ਹੁੰਦੀ। ਮੈਂ ਆਪਣੀ ਐਨਰਜੀ ਨੂੰ ਚੰਗੇ ਤੋਂ ਮੈਨੇਜ ਕਰ ਪਾਉਂਦੀ ਹਾਂ ਤੇ ਮੇਰੇ ਅੰਦਰ ਇਕ ਅਲੱਗ ਤਰ੍ਹਾਂ ਦੀ ਸਹਿਣਸ਼ਕਤੀ ਵੀ ਬਣੀ ਹੋਈ ਹੈ। ਇਸ ਲਈ ਜੋ ਅਨੁਸ਼ਾਸਨ ਤੇ ਫਿੱਟਨੈੱਸ ਮੈਨੂੰ ਖੇਡਾਂ ਤੋਂ ਮਿਲੀ, ਉਹ ਅੱਜ ਮੇਰੀ ਐਕਟਿੰਗ ਵਿਚ ਕੰਮ ਆ ਰਹੀ ਹੈ।
ਵਾਇਰਲ ਗਰਲ ਮੋਨਾਲੀਸਾ ਨੇ ਨੇਪਾਲ ਦੇ ਲੋਕਾਂ ਨੂੰ ਬਣਾਇਆ ਦੀਵਾਨਾ, ਦੇਖੋ ਵੀਡੀਓ
NEXT STORY