ਸਿਡਨੀ (ਬਲਵਿੰਦਰ ਧਾਲੀਵਾਲ)- 31 ਜੁਲਾਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ 'ਅੰਗਰੇਜ਼' ਦੀ ਟੀਮ ਵਲੋਂ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਸਿਡਨੀ ਦਿਲਜੋਤ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਫਿਲਮ ਵਿਚ ਸੰਨ 1947 ਤੋਂ ਪਹਿਲਾਂ ਦੇ ਪੰਜਾਬ ਨੇ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਪੁਰਾਣੇ ਸੱਭਿਆਚਾਰ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਫਿਲਮ ਰਾਹੀਂ ਪੁਰਾਣੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾ ਸਕੇ।
ਰੰਧਾਵਾ ਨੇ ਕਿ ਫਿਲਮ ਵਿਚ ਅਮਰਿੰਦਰ ਗਿੱਲ ਤੇ ਬਾਕੀ ਕਲਾਕਾਰਾਂ ਨੇ ਸ਼ਾਨਦਾਰ ਰੋਲ ਅਦਾ ਕੀਤਾ ਹੈ, ਜਦੋਂਕਿ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕਮਾਲ ਹੀ ਕਰ ਦਿੱਤੀ। ਇਹ ਫਿਲਮ ਪੁਰਾਣੇ ਪੰਜਾਬ ਦੇ ਰੀਤੀ-ਰਿਵਾਜ, ਰਹਿਣ-ਸਹਿਣ, ਪਿਆਰ, ਮੁਹੱਬਤ, ਖੁਸ਼ੀ-ਗ਼ਮੀ ਦਾ ਖੂਬਸੂਰਤ ਸੁਮੇਲ ਹੈ। ਉਨ੍ਹਾਂ ਕਿਹਾ ਕਿ ਫਿਲਮ ਦਾ ਟਰੇਲਰ ਤੇ ਗੀਤਾਂ ਨੂੰ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਫਿਲਮ 'ਅੰਗਰੇਜ਼' 31 ਜੁਲਾਈ ਨੂੰ ਲੋਕਾਂ ਦੇ ਦਿਲਾਂ 'ਤੇ ਰਾਜ ਕਰੇਗੀ।
'ਕੀ ਐਂਡ ਕਾ' 'ਚ ਕਰੀਨਾ ਨਾਲ ਰੋਮਾਂਸ ਕਰਨਗੇ ਅਰਜੁਨ ਕਪੂਰ
NEXT STORY