ਐਂਟਰਟੇਨਮੈਂਟ ਡੈਸਕ- ਮੌਨੀ ਰਾਏ ਜਲਦ ਜਾਸੂਸੀ ਥ੍ਰਿਲਰ ਫਿਲਮ ‘ਸਲਾਕਾਰ’ ’ਚ ਨਜ਼ਰ ਆਏਗੀ। ਫਾਰੂਕ ਕਬੀਰ ਦੁਆਰਾ ਨਿਰਦੇਸ਼ਿਤ ਇਹ ਫਿਲਮ ਰਹੱਸ ਅਤੇ ਰੋਮਾਂਚ ਨਾਲ ਭਰੀ ਦੱਸੀ ਜਾ ਰਹੀ ਹੈ, ਜੋ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ’ਤੇ ਅਧਾਰਿਤ ਹੋਣ ਦੀ ਅਟਕਲਾਂ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ਫਿਲਮ ਨਾਲ ਜੁੜੀ ਜ਼ਿਆਦਾਤਰ ਜਾਣਕਾਰੀ ਅਜੇ ਤਕ ਗੁਪਤ ਰੱਖੀ ਗਈ ਹੈ।
‘ਸਲਾਕਾਰ’ ’ਚ ਮੌਨੀ ਦਾ ਇਕ ਅਜਿਹਾ ਰੂਪ ਦੇਖਣ ਨੂੰ ਮਿਲੇਗਾ, ਜਿਸ ਨੂੰ ਦਰਸ਼ਕਾਂ ਨੇ ਪਹਿਲੇ ਕਦੇ ਨਹੀਂ ਦੇਖਿਆ ਹੈ। ਇਹ ਉਸ ਦੇ ਹੁਣ ਤਕ ਦੇ ਕਿਰਦਾਰਾਂ ਤੋਂ ਇਕ ਦਮ ਵੱਖਰੀ ਹੋਵੇਗੀ ਅਤੇ ਉਸ ਨੂੰ ਇਕ ਅਜਿਹੇ ਕਿਰਦਾਰ ’ਚ ਪੇਸ਼ ਕਰੇਗੀ ਜੋ ਗੰਭੀਰ ਅਤੇ ਚੁਣੌਤੀਪੂਰਨ ਹੈ। ਫਿਲਮ ’ਚ ਕੰਮ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਮੌਨੀ ਕਹਿੰਦੀ ਹੈ, ‘‘ ਇਸ ’ਚ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ। ਇਹ ਮੇਰੇ ਲਈ ਹੁਣ ਤਕ ਦਾ ਸਭ ਤੋਂ ਵੱਖਰਾ ਤੇ ਖਾਸ ਤਰ੍ਹਾਂ ਦਾ ਕਿਰਦਾਰ ਹੈ। ਇਸ ਦੀ ਕਹਾਣੀ ਨੇ ਮੈਨੂੰ ਇਕ ਕਲਾਕਾਰ ਦੇ ਰੂਪ ’ਚ ਅੱਗੇ ਵੱਧਣ ਦਾ ਮੌਕਾ ਦਿੱਤਾ। ਇਸ ਕਿਰਦਾਰ ’ਚ ਮੈਂ ਇਕ ਅਜਿਹੀ ਦੁਨੀਆ ਦੀ ਖੋਜ ਕਰ ਸਕੀ ਹਾਂ ਜਿਸ ਨੂੰ ਪਹਿਲੇ ਮੈਂ ਕਦੇ ਨਹੀਂ ਮਾਣਿਆ ਹੈ।’’
ਉਸ ਨੇ ਅੱਗੇ ਕਿਹਾ, ‘‘ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਗੱਲ ਸੀ ਕਹਾਣੀ ’ਚ ਸਿਆਸੀ ਰਹੱਸ ਨੂੰ ਬੇਹੱਦ ਨਿੱਜੀ ਅਤੇ ਅਤਰੰਗ ਪਲਾਂ ਨਾਲ ਬੁਨਣ ਦੀ ਸਮਰਥਾ। ਹਰ ਦ੍ਰਿਸ਼ ’ਚ ਬਾਰੀਕੀ ਅਤੇ ਗਹਿਰਾਈ ’ਤੇ ਧਿਆਨ ਦੇਣ ਦੀ ਜ਼ਰੂਰਤ ਸੀ, ਜਿਸ ਨੇ ਇਸ ਅਨੁਭਵ ਨੂੰ ਬੇਹੱਦ ਸੰਤੋਸ਼ਜਨਕ ਬਣਾ ਦਿੱਤਾ।’’
ਉਸ ਨੇ ਟੀਮ ਦੀ ਤਰੀਫ ਕਰਦੇ ਹੋਏ ਦੱਸਿਆ, ‘‘ਸੈਟ ’ਤੇ ਪੂਰੀ ਟੀਮ ਦਾ ਮਾਹੌਲ ਕਾਫੀ ਚੰਗਾ ਰਹਿੰਦਾ ਸੀ। ਅਸੀਂ ਸਾਰੇ ਮਿਲ ਕੇ ਕੰਮ ਕਰਦੇ ਸੀ। ਹੁਣ ਮੈਂ ਦਰਸ਼ਕਾਂ ਲਈ ਕਾਫੀ ਉਤਸ਼ਾਹਿਤ ਹਾਂ, ਫਿਲਮ ’ਚ ਉਨ੍ਹਾਂ ਨੂੰ ਮੇਰਾ ਅਜਿਹਾ ਕਿਰਦਾਰ ਦੇਖਣ ਲਈ ਮਿਲੇਗਾ ਜੋ ਉਨ੍ਹਾਂ ਨੇ ਪਹਿਲੇ ਕਦੇ ਨਹੀਂ ਦੇਖਿਆ ਹੋਵੇਗਾ।’’
ਫਿਲਮ ’ਚ ਰਹੱਸ -ਰੋਮਾਂਚ ਦੇ ਕਈ ਮੋੜ ਦੇਖਣ ਨੂੰ ਮਿਲਣਗੇ। ਇਸ ’ਚ ਮੌਨੀ ਰਾਏ ਦੇ ਨਾਲ ਮੁਕੇਸ਼ ਰਿਸ਼ੀ, ਕਸਤੂਰੀਆ ਅਤੇ ਸੂਰਯਾ ਸ਼ਰਮਾ ਹਨ। ਇਸ ਦੇ ਰਿਲੀਜ਼ ਕੀਤੇ ਟੀਜਰ ਦੀ ਸ਼ੁਰੂਆਤ ਹੁੰਦੀ ਹੈ ਭਾਰਤ ਨੂੰ ਪਾਕਿਸਤਾਨ ਦੀ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਖੂਫੀਆ ਜਾਣਕਾਰੀ ਮਿਲਣ ਨਾਲ।
ਇਸ ਦੇ ਬਾਅਦ ਮੰਤਰਾਲਾ ਆਪਣਾ ਸਰਵਸ਼੍ਰੇਸ਼ਠ ਜਾਸੂਸ (ਨਵੀਨ ਕਸਤੂਰੀਆ ਦੁਆਰਾ ਨਿਭਾਇਆ ਗਿਆ ਕਿਰਦਾਰ) ਨੂੰ ਇਸ ਮਿਸ਼ਨ ਨੂੰ ਨਾਕਾਮ ਕਰਨ ਦੇ ਲਈ ਭੇਜਦਾ ਹੈ ਅਤੇ ਇਸ ਜਾਸੂਸ ਦੀ ਗੁਪਤ ਰੂਪ ਨਾਲ ਮਦਦ ਕਰਨ ਵਾਲੀ ਕੋਈ ਹੋਰ ਨਹੀਂ, ਸਗੋਂ ਮੌਨੀ ਰਾਏ ਹੈ ਭਾਵ ਉਹ ਇਸ ’ਚ ਇਕ ਤੇਜ਼ ਤਰਾਰ ਜਾਸੂਸ ਦੇ ਰੋਲ ’ਚ ਨਜ਼ਰ ਆਵੇਗੀ।
ਨਿਰਦੇਸ਼ਕ ਅਤੇ ਸਹਿ-ਲੇਖਕ, ਫਾਰੂਕ ਕਬੀਰ ਨੇ ਕਿਹਾ, ‘‘ ਇਹ ਜਾਸੂਸੀ ਥ੍ਰਿਲਰ ਐਕਸ਼ਨ ਦੇ ਲਈ ਨਹੀਂ ਸਗੋਂ ਖੂਫੀਆ ਜਾਣਕਾਰੀ ਅਤੇ ਬਲੀਦਾਨ ਲਈ ਬਣੀ ਹੈ। ਨਵੀਨ, ਮੁਕੇਸ਼ ਅਤੇ ਮੌਨੀ ਰਾਏ ਦੇ ਨਾਲ ਕੰਮ ਕਰਨਾ ਇਕ ਸ਼ਾਨਦਾਰ ਅਨੁਭਵ ਸੀ, ਉਨ੍ਹਾਂ ਨੇ ਫਿਲਮ ’ਚ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ। ਮੈਂ ਇਸ ਫਿਲਮ ਦੇ ਜਰੀਏ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਚਾਹਾਂਗਾ, ਜਿਨ੍ਹਾਂ ਨੇ ਨਾ ਸਿਰਫ ਗੋਲੀਆਂ ਨਾਲ, ਸਗੋਂ ਆਪਣੀ ਪ੍ਰਤੀਭਾ ਨਾਲ ਵੀ ਲੜਾਈ ਲੜੀ।
ਮੌਨੀ ਬੇਹੱਦ ਅਧਿਆਤਮਿਕ ਅਤੇ ਦਿਆਲੂ ਹੈ
ਫਾਰੂਕ ਨੇ ਮੌਨੀ ਦੀ ਤਾਰੀਫ ਕਰਦੇ ਹੋਏ ਕਈ ਗੱਲਾਂ ਕਹੀਆਂ। ਅਕਸਰ ਗਲੈਮਰਸ ਭੂਮਿਕਾਵਾਂ ’ਚ ਟਾਈਪਕਾਸਟ ਕੀਤੀ ਜਾਣ ਵਾਲੀ ਮੌਨੀ ਦੇ ਬਾਰੇ ’ਚ ਕਬੀਰ ਨੇ ਖੁਲਾਸਾ ਕੀਤਾ ਕਿ ਆਪਣੀ ਸੈਕਸੀ ਇਮੇਜ ਤੋਂ ਪਰੇ, ਮੌਨੀ ਇਕ ਅਧਿਆਤਮਿਕ ਅਤੇ ਦਿਆਲੂ ਔਰਤ ਹੈ। ਮੈਂ ਜਿਹੜੀਆਂ ਅਭਿਨੇਤਰੀਆਂ ਨਾਲ ਕੰਮ ਕੀਤਾ ਹੈ, ਉਨ੍ਹਾਂ ’ਚੋਂ ਉਹ ਸਭ ਤੋਂ ਚੰਗੇ ਵਿਵਹਾਰ ਵਾਲੀ ਅਭਿਨੇਤਰੀਆਂ ’ਚੋਂ ਇਕ ਹੈ ਅਤੇ ਇਕ ਅਭਿਨੇਤਰੀ ਦੇ ਰੂਪ ’ਚ ਉਨ੍ਹਾਂ ਦੀ ਰੇਂਜ ਬਹੁਤ ਵੱਡੀ ਹੈ।’’
ਅਗਲੀ ਫਿਲਮ
ਮੌਨੀ ਦਾ ਇਹ ਸਾਲ ਕਾਫੀ ਵਿਅਸਤ ਹੈ। ‘ਸਲਾਕਾਰ’ ਦੇ ਬਾਅਦ ਉਹ ਸਾਊਥ ਸੁਪਰਸਟਾਰ ਚਿਰੰਜੀਵੀ ਦੇ ਨਾਲ ਫਿਲਮ ‘ਵਿਸ਼ਬੰਰਾ’ ’ਚ ਇਕ ਸਪੈਸ਼ਲ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਮਧੁਰ ਭੰਡਾਰਕਰ ਦੀ ਫਿਲਮ ‘ਦਿ ਵਾਈਵਸ’ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।
'ਆਵਨ-ਜਾਵਨ' ਗਾਣੇ 'ਤੇ ਬਣਾਓ ਰੀਲ ਤੇ ਪਾਓ ਰਿਤਿਕ ਰੋਸ਼ਨ ਨੂੰ ਮਿਲਣ ਦਾ ਮੌਕਾ
NEXT STORY