ਮੁੰਬਈ: ਡਾਇਰੈਕਟਰ ਆਰ. ਬਾਲਕੀ ਦੀ ਫ਼ਿਲਮ ਦਾ ਨਾਂ 'ਕੀ ਐਂਡ ਕਾ' ਰੱਖਿਆ ਗਿਆ ਹੈ। ਫ਼ਿਲਮ 'ਚ ਕਰੀਨਾ ਕਪੂਰ ਅਤੇ ਅਰਜੁਨ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ 30 ਸਾਲ ਦੇ ਹੋਏ ਅਰਜੁਨ ਕਪੂਰ ਫ਼ਿਲਮ 'ਚ ਕਰੀਨਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਇਕ ਲਵ ਸਟੋਰੀ ਹੈ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ। ਅਰਜੁਨ ਕਪੂਰ ਨੇ ਫ਼ਿਲਮ ਦਾ ਟਾਈਟਲ ਆਪਣੇ ਟਵਿੱਟਰ ਅਕਾਉਂਟ 'ਤੇ ਦੱਸਿਆ। ਫ਼ਿਲਮ 'ਚ ਅਮਿਤਾਭ ਬੱਚਨ ਗੈਸਟ ਅਪੀਅਰੈਂਸ ਦੇ ਰੂਪ 'ਚ ਨਜ਼ਰ ਆ ਸਕਦੇ ਹਨ। ਆਰ. ਬਾਲਕੀ ਨਾਲ ਅਮਿਤਾਭ ਬੱਚਨ 'ਪਾ', 'ਚੀਨੀ ਕਮ' ਅਤੇ 'ਸ਼ਮਿਤਾਭ' 'ਚ ਕੰਮ ਕਰ ਚੁੱਕੇ ਹਨ।
ਯਾਕੂਬ ਦੀ ਫਾਂਸੀ 'ਤੇ ਅਭਿਨੇਤਰੀ ਮੁਗਧਾ ਗੋਡਸੇ ਨੇ ਦਿੱਤਾ ਬਿਆਨ
NEXT STORY