ਮੁੰਬਈ : ਵਰੁਣ ਧਵਨ ਅਤੇ ਜਾਨ ਅਬਰਾਹਿਮ ਦੀ ਫਿਲਮ 'ਦਿਸ਼ੂਮ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਫਿਲਮ ਦੀ ਇਹ ਲੁਕ ਸੁਪਰਹਿੱਟ ਫਿਲਮ 'ਸ਼ੋਅਲੇ' ਵਿਚ ਜਯ ਅਤੇ ਵੀਰੂ ਦੀ ਕੈਮਿਸਟਰੀ ਦੀ ਯਾਦ ਦਿਵਾ ਰਹੀ ਹੈ। ਇਸ ਪਹਿਲੀ ਝਲਕ 'ਚ ਹੀ ਜਾਨ ਅਬਰਾਹਿਮ 'ਸ਼ੋਅਲੇ' ਫੇਮ ਬਾਈਕ ਚਲਾਉਂਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਸਵਾਰੀ ਕਰ ਰਹੇ ਵਰੁਣ ਧਵਨ ਮਾਰਧਾੜ ਕਰਦੇ ਨਜ਼ਰ ਆ ਰਹੇ ਹਨ।
ਇਸ ਫਿਲਮ ਦੀ ਸ਼ੂਟਿੰਗ ਮੋਰਾਕੋ ਵਿਚ ਹੋਈ ਹੈ। ਵਰੁਣ ਦੇ ਵੱਡੇ ਭਰਾ ਰੋਹਿਤ ਧਵਨ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ, ਜੋ ਜਾਨ ਅਬਰਾਹਿਮ ਦਾ ਚੰਗਾ ਦੋਸਤ ਵੀ ਹੈ। ਫਿਲਮ ਵਿਚ ਜੈਕਲੀਨ ਫਰਨਾਂਡੀਜ਼ ਵੀ ਅਹਿਮ ਕਿਰਦਾਰ ਵਿਚ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਜਾਨ ਅਬਰਾਹਿਮ ਨੂੰ ਸੱਟ ਲੱਗਣ ਕਾਰਨ ਇਸ ਦੀ ਸ਼ੂਟਿੰਗ ਅਜੇ ਹੋਲਡ 'ਤੇ ਸੀ। ਛੇਤੀ ਹੀ ਫਿਲਮ ਦਾ ਅਗਲਾ ਸ਼ੈਡਿਊਲ ਸ਼ੂਟ ਕੀਤਾ ਜਾਵੇਗਾ
ਕਾਫੀ ਸਮੇਂ ਬਾਅਦ ਕੈਟਰੀਨਾ ਨੇ ਦਿਖਾਈਆਂ ਬੋਲਡ ਅਦਾਵਾਂ (ਦੇਖੋ ਤਸਵੀਰਾਂ)
NEXT STORY