ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਓਲਾਨੋਕਿਓਟਨ ਗੌਲਾਬੋ ਲਿਊਕਸ (Olanokiotan Gbolabo Lucas) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਫ਼ਿਲਮ 'ਫੁਕਰੇ' ਅਤੇ 'ਫੁਕਰੇ ਰਿਟਰਨਸ' 'ਚ ਅਦਾਕਾਰਾ ਰਿਚਾ ਚੱਢਾ ਦੇ ਬਾਡੀਗਾਰਡ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ 'ਚ ਓਲਾਨੋਕਿਓਟਨ ਗੌਲਾਬੋ ਲਿਊਕਸ ਦੇ ਕਿਰਦਾਰ ਦਾ ਨਾਂ 'ਬੌਬੀ' ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ 'ਫੁਕਰੇ' ਫ਼ਿਲਮ ਦੇ ਨਿਰਮਾਤਾ ਤੇ ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਦਿੱਤੀ ਹੈ। ਫਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ ਜ਼ਰੀਏ ਓਲਾਨੋਕਿਓਟਨ ਗੌਲਾਬੋ ਲਿਊਕਸ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਓਲਾਨੋਕਿਓਟਨ ਗੌਲਾਬੋ ਲਿਊਕਸ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਭਾਵੁਕ ਟਵੀਟ ਵੀ ਲਿਖਿਆ ਹੈ। ਫਰਹਾਨ ਅਖ਼ਤਰ ਨੇ ਆਪਣੇ ਟਵੀਟ 'ਚ ਲਿਖਿਆ, 'ਮੇਰੇ ਪਿਆਰੇ ਕਾਸਟ ਮੈਂਬਰ ਓਲਾਨੋਕਿਓਟਿਨ ਗੌਲਾਬੋ ਲੁਕਾਸ ਦਾ ਦਿਹਾਂਤ ਹੋ ਗਿਆ ਹੈ, ਜਿਨ੍ਹਾਂ ਨੇ 'ਫੁਕਰੇ' ਫ਼ਿਲਮ 'ਚ 'ਬੌਬੀ' ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀਆਂ ਗਹਿਰੀਆਂ ਸੰਵੇਦਨਾਵਾਂ ਹਨ। ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।'
ਦੱਸਣਯੋਗ ਹੈ ਕਿ ਬੀਤੇ ਦਿਨ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰੋਡਕਸ਼ਨ ਟੀਮ 'ਚ ਕੰਮ ਕਰਨ ਵਾਲੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ 'ਚ ਹੋਈ ਹੈ। ਖ਼ਬਰਾਂ ਮੁਤਾਬਕ ਇਸ ਸੜਕ ਦੁਰਘਟਨਾ 'ਚ ਇਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ। ਪਿਸਤਾ ਧਾਕੜ ਪ੍ਰੋਡਕਸ਼ਨ ਕੰਪਨੀ ਅੰਡੇਮੋਲ ਸ਼ਾਇਨ ਇੰਡੀਆ ਨਾਲ ਇਕ ਟੈਲੇਂਟ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਸੀ। ਦੱਸਿਆ ਗਿਆ ਕਿ 'ਬਿੱਗ ਬੌਸ 14' ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਪਿਸਤਾ ਆਪਣੀ ਸਹਿਯੋਗੀ ਨਾਲ ਐਕਟਿਵਾ ਸਕੂਟਰ ਤੋਂ ਘਰ ਲਈ ਨਿਕਲੀ ਸੀ। ਸੜਕ 'ਤੇ ਜ਼ਿਆਦਾ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਦਾ ਸਕੂਟਰ ਸਲਿੱਪ ਹੋ ਗਿਆ ਤੇ ਉਹ ਆਪਣੀ ਸਹਿਯੋਗੀ ਨਾਲ ਹੇਠਾਂ ਡਿੱਗ ਗਈ। ਉਨ੍ਹਾਂ ਦੀ ਸਹਿਯੋਗੀ ਸੱਜੇ, ਜਦੋਂਕਿ ਪਿਸਤਾ ਖੱਬੇ ਪਾਸੇ ਜਾ ਡਿੱਗੀ। ਉਦੋਂ ਪਿੱਛੇ ਤੋਂ ਇਕ ਵੈਨਿਟੀ ਵੈਨ ਆਈ ਅਤੇ ਉਸ ਦੇ 'ਤੇ ਚੜ੍ਹ ਗਈ। ਇਸ ਦੌਰਾਨ ਪਿਸਤਾ ਨੇ ਦਮ ਤੋੜ ਦਿੱਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
'ਕੋਰੋਨਾ ਵੈਕਸੀਨ' 'ਤੇ ਕੰਗਨਾ ਰਣੌਤ ਨੇ ਪ੍ਰਗਟਾਈ ਖੁਸ਼ੀ, ਜਲਦ ਟੀਕਾ ਲਵਾਉਣ ਦੀ ਜ਼ਾਹਿਰ ਕੀਤੀ ਇੱਛਾ
NEXT STORY