ਮੁੰਬਈ—ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੀਜ਼ ਫਿਲਮ 'ਹਾਊਸਫੁੱਲ 3' 'ਚ ਲੱਤ ਚੱਕ ਕੇ ਗਾਣੇ ਦੇ ਲਈ ਟੈਪ ਡਾਂਸ ਕਰਦੀ ਦਿਖਾਈ ਦੇਵੇਗੀ। ਇਸ ਗਾਣੇ ਦੇ ਕੋਰਿਓਗ੍ਰਾਫਰ ਗਣੇਸ਼ ਅਚਾਰੀਆਂ ਹਨ। ਇਸ ਗਾਣੇ 'ਚ ਫਿਲਮ ਦੇ ਹੋਰ ਵੀ ਸਿਤਾਰੇ ਨਚਦੇ ਨਜ਼ਰ ਆਉਣਗੇ। ਜੈਕਲੀਨ ਨੇ ਕਿਹਾ,'ਇਹ ਮਜੇਦਾਰ ਅਤੇ ਪੈਰ ਹਿਲਾਉਣ ਵਾਲਾ ਗਾਣਾ ਹੈ। ਇਹ ਪਹਿਲੀ ਵਾਰ ਹੈ ਕਿ ਜਦ ਮੈਂ ਟੈਪ ਡਾਂਸ ਕਰ ਰਹੀ ਹਾਂ। ਸਾਡੇ ਕੋਰਿਉਗ੍ਰਾਫਰ ਗਣੇਸ਼ ਸਰ ਦਾ ਕਹਿਣਾ ਹੈ ਕਿ ਇਹ ਗਾਣਾ 'ਹਾਊਸਫੁੱਲ 3' ਦੇ ਫੈਨ ਨੂੰ ਜਰੂਰ ਪੰਸਦ ਆਵੇਗਾ।'
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਅਭਿਸ਼ੇਕ ਬੱਚਨ, ਜੈਕਲੀਨ, ਨਰਗਿਸ ਫਾਖਰੀ ਅਤੇ ਲੀਸਾ ਹੈਡਨ ਕਈ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ।
ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਬਿਗ ਬੀ ਦੇ ਬੁੱਤ ਦਾ ਹੋਵੇਗਾ MAKEOVER (PICS)
NEXT STORY