ਜਲੰਧਰ (ਬਿਊਰੋ) - ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੇ ਪੰਜਾਬੀ ਫ਼ਿਲਮ ਉਦਯੋਗ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚੋਂ 'ਕੈਰੀ ਆਨ ਜੱਟਾ' ਸਭ ਤੋਂ ਹਿੱਟ ਹੈ। ਸਮੀਪ ਕੰਗ ਦਾ ਮੰਨਣਾ ਹੈ ਕਿ ਕਿਸੇ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਜਿੰਨੀ ਜ਼ਰੂਰਤ ਕਹਾਣੀ ਤੇ ਉਸ ਦੇ ਪਲਾਟ ਦੀ ਹੁੰਦੀ ਹੈ ਉਨ੍ਹਾਂ ਹੀ ਮਹੱਤਵ ਉਸ ਦਾ ਟਾਈਟਲ ਵੀ ਰੱਖਦਾ ਹੈ।

ਇੱਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ 'ਕਿਸੇ ਫ਼ਿਲਮ ਨੂੰ ਉਸ ਦਾ ਟਾਈਟਲ ਵੀ ਹਿੱਟ ਕਰਵਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿੰਨੀਆਂ ਵੀ ਫ਼ਿਲਮਾਂ ਬਣਾਈਆਂ ਹਨ, ਉਨ੍ਹਾਂ ਦੇ ਟਾਈਟਲ ਬਹੁਤ ਹੀ ਸਾਦੇ ਅਤੇ ਉਚਾਰਨ 'ਚ ਸੌਖੇ ਸਨ। ਕਿਸੇ ਫ਼ਿਲਮ ਦਾ ਟਾਈਟਲ ਜਿੰਨਾ ਗੁੰਝਲਦਾਰ ਤੇ ਉਚਾਰਨ 'ਚ ਔਖਾ ਹੋਵੇਗਾ ਲੋਕ ਉਸ ਫ਼ਿਲਮ ਨੂੰ ਦੇਖਣਾ ਓਨਾ ਹੀ ਘੱਟ ਪਸੰਦ ਕਰਨਗੇ।

ਗੁੰਝਲਦਾਰ ਟਾਈਟਲ ਫ਼ਿਲਮ ਨੂੰ ਮਾਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਵਧੀਆ ਟਾਈਟਲ ਕਿਸੇ ਫ਼ਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ, ਜਿਵੇਂ ਕਿਸੇ ਫ਼ਿਲਮ ਦੀ ਕਹਾਣੀ ਜਾਂ ਪਲਾਟ। ਕਿਸੇ ਟਾਈਟਲ ਤੋਂ ਲੋਕਾਂ ਨੂੰ ਪੂਰੀ ਫ਼ਿਲਮ ਦੀ ਸਮਝ ਹੋ ਜਾਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਫ਼ਿਲਮ ਦੇਖਣ ਜਾ ਰਹੇ ਹਨ।'

ਸ਼ਵੇਤਾ ਤਿਵਾਰੀ ਦੀ ਸਹੇਲੀ ਨੇ ਅਭਿਨਵ 'ਤੇ ਲਾਏ ਗੰਭੀਰ ਇਲਜ਼ਾਮ, ਕਿਹਾ 'ਧੀ ਨੂੰ ਪੁੱਛਦਾ ਹੈ ਅਸ਼ਲੀਲ ਸਵਾਲ'
NEXT STORY