ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਵਿੱਚ ਆਪਣੀ ਕਾਮਿਕ ਅਦਾਕਾਰੀ ਲਈ ਮਸ਼ਹੂਰ ਸੰਜੇ ਮਿਸ਼ਰਾ ਦੀ ਆਉਣ ਵਾਲੀ ਫਿਲਮ 'ਪੋਸਟਮੈਨ' ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਸੰਜੇ ਮਿਸ਼ਰਾ ਜਲਦੀ ਹੀ ਫਿਲਮ 'ਪੋਸਟਮੈਨ' ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਰਸਟ ਲੁੱਕ ਵਿੱਚ ਸੰਜੇ ਮਿਸ਼ਰਾ ਨੂੰ ਲੰਬੀ ਦਾੜ੍ਹੀ ਅਤੇ ਬਿਖਰੇ ਹੋਏ ਵਾਲਾਂ ਨਾਲ ਬੈਠੇ ਹੋਏ ਦਿਖਾਇਆ ਗਿਆ ਹੈ।
ਉਹ ਇੱਕ ਪੋਸਟਮੈਨ ਦੇ ਗੇਟਅੱਪ ਵਿੱਚ ਦਿਖਾਈ ਦੇ ਰਹੇ ਹਨ। ਫਿਲਮ 'ਪੋਸਟਮੈਨ' ਦੇ ਨਿਰਦੇਸ਼ਕ ਫੈਜ਼ਾਨ ਏ. ਬਜਮੀ ਨੇ ਇੰਸਟਾਗ੍ਰਾਮ 'ਤੇ ਫਿਲਮ 'ਪੋਸਟਮੈਨ' ਦਾ ਫਰਸਟ ਲੁੱਕ ਸਾਂਝਾ ਕਰਦੇ ਹੋਏ ਲਿਖਿਆ, 'ਹਰ ਫਿਲਮ ਇੱਕ ਚੰਗਿਆੜੀ ਨਾਲ ਸ਼ੁਰੂ ਹੁੰਦੀ ਹੈ। ਸਾਡੀ ਫਿਲਮ ਇੱਕ ਪੱਤਰ ਨਾਲ ਸ਼ੁਰੂ ਹੋਈ ਸੀ। ਮੈਨੂੰ ਆਪਣੀ ਫਿਲਮ 'ਪੋਸਟਮੈਨ' ਦਾ ਫਰਸਟ ਲੁੱਕ ਸਾਂਝਾ ਕਰਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਉਨ੍ਹਾਂ ਸਾਰੇ ਕਲਾਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਫਿਲਮ ਵਿੱਚ ਜਾਨ ਪਾ ਦਿੱਤੀ ਹੈ।
ਫਿਲਮ 'ਯੋਗੀ' 'ਤੇ ਸੰਕਟ ਦੇ ਬੱਦਲ... ਸਰਟੀਫਿਕੇਟ ਨਾ ਮਿਲਣ 'ਤੇ ਕੋਰਟ ਪਹੁੰਚੇ ਨਿਰਮਾਤਾ
NEXT STORY