ਐਂਟਰਟੇਨਮੈਂਟ ਡੈਸਕ- ਫਿਲਮੀਂ ਦੁਨੀਆ 'ਚ ਆਏ ਦਿਨ ਅਜੀਬੋ-ਗਰੀਬ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੋ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅੱਜ ਅਸੀਂ ਗੱਲ ਕਰ ਰਹੇ ਹਨ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਜੋ ਆਪਣੀ ਰੂਹਾਨੀ ਆਵਾਜ਼ ਅਤੇ ਸ਼ਾਨਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਸੁਨੰਦਾ ਹੁਣ ਖਾਸ ਕਾਰਨ ਕਰਕੇ ਚਰਚਾ 'ਚ ਆ ਗਈ ਹੈ। ਦਰਅਸਲ ਇਕ ਨਵੇਂ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਈ ਰਾਜ ਖੋਲ੍ਹੇ ਹਨ।

ਗਾਇਕਾ ਨੇ ਪੀਰੀਅਡਸ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਪੀਰੀਅਡਸ ਹੋਏ ਸਨ ਤਾਂ ਉਨ੍ਹਾਂ ਨੇ ਆਪਣੀ ਮਾਂ ਦੀ ਬਜਾਏ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ ਸੀ। ਇੰਟਰਵਿਊ 'ਚ ਸੁਨੰਦਾ ਨੇ ਕਿਹਾ ਕਿ ਸਾਡੇ ਸਕੂਲ 'ਚ ਕਦੇ ਸਾਨੂੰ ਪੀਰੀਅਡਸ ਦੇ ਬਾਰੇ ਨਹੀਂ ਦੱਸਿਆ ਗਿਆ। ਸਾਡੇ ਘਰ 'ਚ ਵੀ ਕਦੇ ਕਿਸੇ ਨੇ ਇਸ ਬਾਰੇ ਨਹੀਂ ਦੱਸਿਆ ਸੀ। ਉਸ ਨੇ ਕਿਹਾ ਕਿ ਪੀਰੀਅਡਸ ਦੇ ਬਾਰੇ 'ਚ ਮੇਰੀ ਪਹਿਲੀ ਗੱਲਬਾਤ ਮੇਰੇ ਪਿਤਾ ਦੇ ਨਾਲ ਹੋਈ ਸੀ। ਮੇਰਾ ਰਿਸ਼ਤਾ ਮੇਰੇ ਪਿਤਾ ਦੇ ਨਾਲ ਇੰਨਾ ਡੂੰਘਾ ਹੈ ਕਿ ਮੈਂ ਪੀਰੀਅਡਸ ਦੇ ਬਾਰੇ ਆਪਣੀ ਮੰਮੀ ਨੂੰ ਨਹੀਂ ਦੱਸਿਆ, ਸਗੋਂ ਸਿੱਧੇ ਪਾਪਾ ਦੇ ਕੋਲ ਭੱਜੀ ਹੋਈ ਗਈ ਸੀ। ਮੈਂ ਕਿਹਾ ਸੀ ਪਾਪਾ, ਪਤਾ ਨਹੀਂ ਕੀ ਹੋ ਗਿਆ...ਮੈਂ ਹਮੇਸ਼ਾ ਆਪਣੇ ਪਾਪਾ ਦੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ।

ਦੱਸਿਆ ਦੇਈਏ ਕਿ ਕੁਝ ਸਮੇਂ ਪਹਿਲਾਂ ਸੁਨੰਦਾ ਨੇ ਮਿਸਟਰੀ ਮੈਨ ਨਾਲ ਤਸਵੀਰਾਂ ਸ਼ੇਅਰ ਕਰਕੇ ਇਹ ਦੱਸਿਆ ਸੀ ਕਿ ਉਹ ਰਿਸ਼ਤੇ 'ਚ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਸੁਫ਼ਨਿਆ ਦੇ ਰਾਜਕੁਮਾਰ ਦਾ ਚਿਹਰਾ ਰਿਵੀਲ ਨਹੀਂ ਕੀਤਾ ਸੀ
ਹਵਨ ਤੇ ਕੰਜਕ ਪੂਜਨ ਦੇ ਨਾਲ ਪੂਰੀ ਹੋਈ ਪਾਇਲ ਮਲਿਕ ਦੀ ਧਾਰਮਿਕ ਸਜ਼ਾ
NEXT STORY