ਮੁੰਬਈ : ਪਿਛਲੇ ਕਈ ਮਹੀਨਿਆਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਰਹੀ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਅਸਲ 'ਚ ਸੋਨਾਕਸ਼ੀ ਦੀ ਫਿਲਮ 'ਅਕੀਰਾ' 23 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਬਾਅਦ ਸੋਨਾਕਸ਼ੀ ਇਕ ਹੋਰ ਫਿਲਮ 'ਫੋਰਸ 2' ਦੀ ਰਿਲੀਜ਼ ਡੇਟ ਵੀ ਫਾਈਨਲ ਹੋ ਗਈ ਹੈ। ਇਸ ਫਿਲਮ 'ਚ ਦਬੰਗ ਗਰਲ ਸੋਨਾਕਸ਼ੀ ਦੇ ਨਾਲ ਜਾਨ ਅਬਰਾਹਿਮ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਨਿਰਦੇਸ਼ਕ ਅਭਿਨਵ ਦੇਵ ਦੀ ਫਿਲਮ 'ਫੋਰਸ 2' ਇਸ ਸਾਲ ਨਵੰਬਰ 'ਚ ਰਿਲੀਜ਼ ਹੋਵੇਗੀ।
ਜਾਣਕਾਰੀ ਅਨੁਸਾਰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟਰ 'ਤੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ 'ਫੋਰਸ 2' ਸਾਲ 2011 'ਚ ਆਈ ਐਕਸ਼ਨ ਫਿਲਮ 'ਫੋਰਸ' ਦਾ ਸੀਕਵਲ ਹੈ। ਇਸ ਫਿਲਮ ਰਾਹੀ ਸੋਨਾਕਸ਼ੀ ਪਹਿਲੀ ਵਾਲ ਜਾਨ ਅਬਰਾਹਿਮ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
...ਤਾਂ ਨਵਜੋਤ ਸਿੱਧੂ 'ਤੇ ਵੀ ਡਿੱਗ ਸਕਦੀ ਏ ਗਾਜ਼
NEXT STORY