ਐਂਟਰਟੇਨਮੈਂਟ ਡੈਸਕ– ਸੰਨੀ ਦਿਓਲ, ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਦੀ ਫ਼ਿਲਮ ‘ਗਦਰ 2’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ ’ਤੇ ਸੀ, ਜਿਸ ਦਾ ਨਤੀਜਾ ਫ਼ਿਲਮ ਦੀ ਕਮਾਈ ’ਤੇ ਦੇਖਣ ਨੂੰ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
ਪਹਿਲੇ ਦਿਨ ‘ਗਦਰ 2’ ਨੇ 40.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕਲੈਕਸ਼ਨ ਨਾਲ ‘ਗਦਰ 2’ ਸਾਲ 2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਦੂਜੇ ਨੰਬਰ ’ਤੇ ਆ ਗਈ ਹੈ।
ਦੱਸ ਦੇਈਏ ਕਿ ‘ਗਦਰ 2’ ਕੋਲ ਆਜ਼ਾਦੀ ਦਿਹਾੜੇ ਦਾ ਇਕ ਵੱਡਾ ਵੀਕੈਂਡ ਹੈ, ਜਿਸ ਦੇ ਚਲਦਿਆਂ ਫ਼ਿਲਮ ਦੀ ਕਮਾਈ ’ਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ‘ਗਦਰ 2’ ਦੇ ਸ਼ੋਅਜ਼ ਵੀ ਜ਼ਿਆਦਾਤਰ ਹਾਊਸਫੁੱਲ ਚੱਲ ਰਹੇ ਹਨ।
ਫ਼ਿਲਮ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ 1971 ਦੇ ਭਾਰਤ-ਪਾਕਿਸਤਾਨ ਨੂੰ ਦਿਖਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੋਵਿਡ 'ਚ ਹੋਇਆ ਸੀ ਰਾਣੀ ਮੁਖਰਜੀ ਦਾ ਗਰਭਪਾਤ, 3 ਸਾਲ ਬਾਅਦ ਛਲਕਿਆ ਦਰਦ
NEXT STORY