ਅੰਮ੍ਰਿਤਸਰ-ਪੰਜਾਬੀ ਫਿਲਮ ਇੰਡਰਸਟੀ ਦੇ ਮਸ਼ਹੂਰ ਅਭਿਨੇਤਾ ਗੱਗੂ ਗਿੱਲ ਅੱਜ ਅੰਮ੍ਰਿਤਸਰ ਪੁੱਜੇ, ਜਿੱਥੇ ਉਹ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਗੁਰੂ ਘਰ ਦਾ ਆਸ਼ਿਰਵਾਦ ਲਿਆ।ਉਨ੍ਹਾਂ ਨੇ ਸਰਬਤ ਦਾ ਭਲਾ ਮੰਗਿਆ।
ਗਿੱਲ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ ਨੇੜੇ ਪਿੰਡ ਮਾਹਣੀ ਖੇੜਾ ਦੇ ਵਸਨੀਕ ਹਨ।ਗਿੱਲ ਨੇ ਸੁਪਰ ਹਿੱਟ ਪੰਜਾਬੀ ਫਿਲਮ “ਪੁੱਤ ਜੱਟਾਂ ਦੇ” (1983) ਵਿੱਚ ਛੋਟੀ ਜਿਹੀ ਭੂਮਿਕਾ ਨਾਲ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਜਿਵੇਂ ਕਿ ਬਦਲਾ ਜੱਟੀ ਦਾ, ਜੱਟ ਜੀਓਣਾ ਮੌੜ ਅਤੇ ਹੋਰ ਜ਼ਬਰਦਸਤ ਫਿਲਮਾਂ ਕੀਤੀਆਂ।
ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀ ਮਨਮੋਹਕ ਤਸਵੀਰਾਂ
NEXT STORY