ਜਲੰਧਰ (ਸੋਮ) : ਯੂ-ਟਿਊਬ 'ਤੇ ਚੱਲ ਰਿਹਾ ਗੀਤ 'ਬਾਪੂ ਦੇ ਸਾਈਕਲ 'ਤੇ ਜੋ ਪਿੰਡ ਨਜ਼ਾਰਾ ਸੀ' ਬਚਪਨ ਦੀ ਰੀਲ ਅੱਖਾਂ ਮੂਹਰੇ ਘੁਮਾਉਂਦਾ ਹੋਇਆ ਅੱਜਕਲ ਹਰ ਵਰਗ ਦੇ ਦਿਲ ਨੂੰ ਛੂਹ ਰਿਹਾ ਹੈ। ਪ੍ਰਸਿੱਧ ਗਾਇਕ ਗੈਰੀ ਸੰਧੂ, ਆਰ.ਚੀਮਾ ਅਤੇ ਵਿਕ ਚੀਮਾ ਵੱਲੋਂ ਗਾਏ ਗਏ ਇਸ ਸਿੰਗਲ ਟਰੈਕ ਨੂੰ ਰੌਸ਼ਨ ਚੀਮਾ ਅਤੇ ਗੀ ਗੁਰੀ ਨੇ ਲਿਖਿਆ ਹੈ, ਜਦਕਿ ਕੰਪੋਜ਼ੀਸ਼ਨ ਰੌਸ਼ਨ ਚੀਮਾ ਵਲੋਂ ਬਣਾਈ ਗਈ।
ਇਸ ਨੂੰ ਸੰਗੀਤਕ ਧੁਨਾਂ ਵਿਚ ਡਾ. ਸ਼੍ਰੀ ਨੇ ਪਰੋਇਆ ਹੈ। ਵੀਡੀਓ ਫਿਲਮਾਂਕਣ ਮੋਸ਼ਨਸ ਵੀਡੀਓ ਵਲੋਂ ਬਹੁਤ ਹੀ ਉੱਚੇ ਪੱਧਰ 'ਤੇ ਕੀਤਾ ਗਿਆ ਹੈ। ਸੰਗੀਤ ਕੰਪਨੀ ਫਰੈੱਸ਼ ਮੀਡੀਆ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਯੂ-ਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਤਿੰਨ ਦਿਨਾਂ ਵਿਚ ਹੀ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਸਵਾ ਲੱਖ ਨੂੰ ਪਾਰ ਕਰ ਚੁੱਕੀ ਹੈ। ਰੌਸ਼ਨ ਚੀਮਾ ਨੇ ਕਿਹਾ ਕਿ ਬਚਪਨ ਦੀਆਂ ਯਾਦਾਂ ਅਤੇ ਮਾਂ-ਬਾਪ ਦੇ ਸਤਿਕਾਰ ਨਾਲ ਜੁੜੇ ਇਸ ਗੀਤ ਨੂੰ ਹੁੰਗਾਰਾ ਮਿਲਣਾ ਉਨ੍ਹਾਂ ਲਈ ਬਹੁਤ ਹੀ ਸੰਤੁਸ਼ਟੀ ਵਾਲੀ ਗੱਲ ਹੈ।
ਆਦਿਰਾ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫਾ : ਰਾਣੀ ਮੁਖਰਜੀ
NEXT STORY