ਜਲੰਧਰ (ਸੋਮ)— ਹਰਮਨਪਿਆਰਾ ਗਾਇਕ ਨਛੱਤਰ ਗਿੱਲ ਹਰ ਸਮੇਂ ਆਪਣੇ ਸਰੋਤਿਆਂ ਲਈ ਕੁਝ ਨਵਾਂ ਕਰਨਾ ਲੋਚਦਾ ਰਹਿੰਦਾ ਹੈ। ਉਸ ਦੇ ਗੀਤ 'ਜਾਨ', 'ਦਿਲ ਲੱਗਦਾ ਨੀ ਮੇਰਾ' ਅਤੇ 'ਤੇਰੇ ਨਾਂ ਦੀ ਮਹਿੰਦੀ' ਸਰੋਤਿਆਂ ਦੇ ਦਿਲਾਂ 'ਚ ਵੱਖਰੀ ਥਾਂ ਬਣਾ ਗਏ ਹਨ। ਇਸੇ ਲੜੀ 'ਚ ਉਨ੍ਹਾਂ ਵੱਲੋਂ ਆਪਣਾ ਅਗਲਾ ਗੀਤ 'ਤੇਰੇ ਨਾਲ ਪਿਆਰ' ਰਿਲੀਜ਼ ਕੀਤਾ ਗਿਆ ਹੈ, ਜਿਸ ਦੇ ਬੋਲ ਮਨਜੀਤ ਪੰਡੋਰੀ ਨੇ ਲਿਖੇ ਹਨ ਅਤੇ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਵੀਡੀਓ ਡਾਇਰੈਕਸ਼ਨ ਰਮਨ ਜਾਜਾ ਦੀ ਹੈ। ਮੈਡ ਫੋਰ ਮਿਊਜ਼ਿਕ ਅਤੇ ਪਿੰਕੀ ਧਾਲੀਵਾਲ ਦੀ ਪੇਸ਼ਕਸ਼ ਇਸ ਗੀਤ ਨੂੰ ਵੱਖ-ਵੱਖ ਚੈਨਲਾਂ 'ਤੇ ਦਰਸ਼ਕ ਵੇਖਣ ਦੇ ਨਾਲ-ਨਾਲ ਸੋਸ਼ਲ ਸਾਈਟਾਂ ਜ਼ਰੀਏ ਦੇਸ਼-ਵਿਦੇਸ਼ 'ਚ ਬੈਠੇ ਉਸ ਦੇ ਫੈਨ ਇਸ ਗਾਣੇ ਦਾ ਆਨੰਦ ਮਾਣ ਰਹੇ ਹਨ।
ਜ਼ੋਰ-ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗੀਗੀ ਨੇ ਮਾਰਿਆ ਘਸੁੰਨ
NEXT STORY