ਐਂਟਰਟੇਨਮੈਂਟ ਡੈਸਕ : ਅਮਿਤਾਭ ਬੱਚਨ ਇਕ ਵਾਰ ਫਿਰ ਆਮ ਆਦਮੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਾਪਸੀ ਕਰ ਰਹੇ ਹਨ। 'ਕੌਨ ਬਨੇਗਾ ਕਰੋੜਪਤੀ' ਦੇ ਨਵੇਂ ਸੀਜ਼ਨ 16 ਦਾ ਆਗਾਜ਼ ਹੋ ਗਿਆ ਹੈ। 'ਕੇਬੀਸੀ 16' ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਸੋਮਵਾਰ ਨੂੰ 'ਕੌਨ ਬਨੇਗਾ ਕਰੋੜਪਤੀ 16' ਦਾ ਤੀਜਾ ਸਵਾਲ ਵੀ ਸਾਹਮਣੇ ਆਇਆ ਹੈ। ਜੇਕਰ ਤੁਸੀਂ ਵੀ ਅਮਿਤਾਭ ਬੱਚਨ ਸਾਹਮਣੇ ਹੌਟ ਸੀਟ 'ਤੇ ਬੈਠਣ ਦਾ ਸੁਫ਼ਨਾ ਦੇਖ ਰਹੇ ਹੋ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਇਸ ਸਵਾਲ ਦਾ ਜਵਾਬ ਦਿਓ।
'ਕੌਨ ਬਨੇਗਾ ਕਰੋੜਪਤੀ 16' 'ਚ ਸ਼ਾਮਲ ਹੋਣ ਲਈ ਹੁਣ ਤਕ 2 ਸਵਾਲ ਪੁੱਛੇ ਜਾ ਚੁੱਕੇ ਹਨ, ਜਿਨ੍ਹਾਂ 'ਚ ਪਹਿਲਾ ਸਵਾਲ ਰਾਜਨੀਤੀ ਬਾਰੇ ਅਤੇ ਦੂਜਾ GI ਟੈਗ ਬਾਰੇ ਪੁੱਛਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਤੀਜਾ ਸਵਾਲ ਖੇਡ ਜਗਤ ਨਾਲ ਜੁੜਿਆ ਹੋਇਆ ਹੈ।
ਕੀ ਹੈ KBC 16 ਦਾ ਤੀਜਾ ਸਵਾਲ ?
'ਕੌਨ ਬਨੇਗਾ ਕਰੋੜਪਤੀ 16' ਦੇ ਮੇਕਰਸ 'ਚ ਸ਼ਾਮਲ ਸੋਨੀ ਟੀਵੀ ਨੇ ਸ਼ੋਅ ਨਾਲ ਜੁੜਿਆ ਤੀਜਾ ਸਵਾਲ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ, ਜਿਸ ਦਾ ਜਵਾਬ ਸੋਮਵਾਰ ਯਾਨੀ 29 ਅਪ੍ਰੈਲ ਨੂੰ ਰਾਤ 9 ਵਜੇ ਤੋਂ ਪਹਿਲਾਂ ਚੈਨਲ ਨੂੰ ਭੇਜਣਾ ਸੀ।
ਸਵਾਲ: ਆਸਟ੍ਰੇਲੀਅਨ ਓਪਨ 2024 'ਚ ਪੁਰਸ਼ ਡਬਲਜ਼ ਜਿੱਤਣ ਤੋਂ ਬਾਅਦ ਓਪਨ ਯੁੱਗ 'ਚ ਗਰੈਂਡ ਸਲੈਮ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਪੁਰਸ਼ ਟੈਨਿਸ ਖਿਡਾਰੀ ਕੌਣ ਬਣਿਆ?
ਇੱਥੇ ਤੀਜੇ ਸਵਾਲ ਲਈ ਵਿਕਲਪ ਹਨ-
A) ਲਿਏਂਡਰ ਪੇਸ
B) ਸੋਮਦੇਵ ਦੇਵਵਰਮਨ
C) ਰਾਮਕੁਮਾਰ ਰਾਮਨਾਥਨ
D) ਰੋਹਨ ਬੋਪੰਨਾ
ਜੇਕਰ ਅਸੀਂ ਕੌਨ ਬਨੇਗਾ ਕਰੋੜਪਤੀ 16 ਰਜਿਸਟ੍ਰੇਸ਼ਨ ਦੇ ਬਾਕੀ ਦੋ ਸਵਾਲਾਂ ਦੀ ਗੱਲ ਕਰੀਏ ਤਾਂ ਪਹਿਲਾ ਸਵਾਲ ਸੀ-
ਸਵਾਲ: ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਮਿਰਜ਼ਾਪੁਰ ਅਤੇ ਆਗਰਾ ਦੋਵਾਂ ਨੂੰ ਹੇਠਾਂ ਦਿੱਤਿਆਂ 'ਚੋਂ ਕਿਸ ਲਈ ਭੂਗੋਲਿਕ ਸੰਕੇਤ ਜਾਂ ਜੀਆਈ ਟੈਗ ਮਿਲਿਆ ਹੈ?
ਸਹੀ ਉੱਤਰ: ਵਿਕਲਪ D- ਦਰੀ
ਕੌਨ ਬਣੇਗਾ ਕਰੋੜਪਤੀ 16 ਰਜਿਸਟ੍ਰੇਸ਼ਨ ਦਾ ਦੂਜਾ ਸਵਾਲ ਸੀ-
ਸਵਾਲ: ਸ਼੍ਰੀ ਕਰਪੂਰੀ ਠਾਕੁਰ, ਜਿਨ੍ਹਾਂ ਨੂੰ 2024 'ਚ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ, ਕਿਸ ਰਾਜ ਦੇ ਸਾਬਕਾ ਮੁੱਖ ਮੰਤਰੀ ਸਨ?
ਸਹੀ ਉੱਤਰ: ਵਿਕਲਪ ਡੀ- ਬਿਹਾਰ
ਅਦਾਕਾਰਾ ਸੌਮਿਆ ਟੰਡਨ ਦਾ ਹੋਇਆ ਆਪਰੇਸ਼ਨ, ਹਸਪਤਾਲ ਤੋਂ ਸ਼ੇਅਰ ਕੀਤੀਆਂ ਤਸਵੀਰਾਂ
NEXT STORY