ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ’ਚ ਹਰ ਹਫ਼ਤੇ ਨਵੀਆਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫ਼ਿਲਮ ਰਾਹੀਂ ਉਹ ਕੁਝ ਵੱਖਰਾ ਤੇ ਨਿਵੇਕਲਾ ਪੇਸ਼ ਕਰਨ, ਜੋ ਛਾਪ ਛੱਡ ਜਾਏ। ਫ਼ਿਲਮ ਦੇ ਟਾਈਟਲ ਤੋਂ ਲੈ ਕੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਤੱਕ ਸਭ ਕੁਝ ਬਹੁਤ ਹੀ ਸੋਚ ਸਮਝ ਕੇ ਤੇ ਤਰਤੀਬ ਨਾਲ ਤੈਅ ਕੀਤਾ ਜਾਂਦਾ ਹੈ। ਇਸੇ ਲੜੀ ’ਚ ਫ਼ਿਲਮ ਦੇ ਕਲਾਕਾਰ ਵੀ ਆਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ)
ਆਪਣੇ ਪਸੰਦੀਦਾ ਕਲਾਕਾਰਾਂ ਨੂੰ ਪਰਦੇ ’ਤੇ ਦੇਖਣ ਲਈ ਦਰਸ਼ਕ ਉਤਸ਼ਾਹਿਤ ਰਹਿੰਦੇ ਹਨ। ਹੁਣ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਤੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਆਪਣੀ ਵੱਖਰੀ ਤੇ ਖ਼ਾਸ ਥਾਂ ਬਣਾਉਣ ਵਾਲੀ ਤਾਨੀਆ, ਦੋਵੇਂ ਪਹਿਲੀ ਵਾਰ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਮਿਲ ਕੇ ਕੀ ਧਮਾਲ ਕਰਦੇ ਹਨ ਇਹ ਤਾਂ ਦੇਖਣਾ ਜ਼ਰੂਰ ਬਣਦਾ ਹੈ।
ਗਿੱਪੀ ਗਰੇਵਾਲ ਨੇ ਹਾਲ ਹੀ ’ਚ ਆਪਣੀ ਫ਼ਿਲਮ ‘ਮਾਂ’ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫ਼ਿਲਮ ‘ਲੇਖ’ ਨਾਲ। ਹੁਣ ਦੇਖਣਾ ਹੋਵੇਗਾ ਕੀ ਇਸ ਫ਼ਿਲਮ ਨਾਲ ਵੀ ਗਿੱਪੀ ਤੇ ਤਾਨੀਆ ਭਾਵੁਕ ਕਰਨਗੇ ਜਾਂ ਢਿੱਡੀਂ ਪੀੜਾਂ ਪਾਉਣਗੇ।

ਮੁੱਢਲੀ ਜਾਣਕਾਰੀ ’ਚ ਫਿਲਹਾਲ ਫ਼ਿਲਮ ਬਿਨਾਂ ਸਿਰਲੇਖ ਤੋਂ ਹੈ ਤੇ ਫ਼ਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਹੈ। ਫ਼ਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਪੰਕਜ ਬੱਤਰਾ, ਤਾਨੀਆ, ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਤਸਵੀਰ ’ਚ ਦੋਵਾਂ ਮੁੱਖ ਕਲਾਕਾਰਾਂ ਦੇ ਪਹਿਰਾਵੇ ਤੋਂ ਲੱਗਦਾ ਹੈ ਕਿ ਇਹ ਪੀਰੀਅਡ ਡਰਾਮਾ ਫ਼ਿਲਮ ਹੋਣ ਵਾਲੀ ਹੈ।
ਇਸ ਫ਼ਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਹਨ ਤੇ ਨਿਰਮਾਣ ਜ਼ੀ ਸਟੂਡੀਓਜ਼ ਵਲੋਂ ਕੀਤਾ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ)
NEXT STORY