ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਸ ਵੇਲੇ ਦੁਬਈ ’ਚ ਆਪਣੀ ਫ਼ਿਲਮ ‘ਪਾਣੀ ’ਚ ਮਧਾਣੀ’ ਦੀ ਪ੍ਰਮੋਸ਼ਨ ਕਰ ਰਹੇ ਹਨ। ਦੁਬਈ ਤੋਂ ਫੇਸਬੁੱਕ ਲਾਈਵ ਹੁੰਦਿਆਂ ਗਿੱਪੀ ਗਰੇਵਾਲ ਨੇ ਜਿਥੇ ਫ਼ਿਲਮ ਨੂੰ ਲੈ ਕੇ ਗੱਲਾਂ-ਬਾਤਾਂ ਕੀਤੀਆਂ, ਉਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਖ਼ਾਸ ਅਪੀਲ ਕੀਤੀ।
ਅਸਲ ’ਚ ਗਿੱਪੀ ਗਰੇਵਾਲ ਨੇ ਸੀ. ਐੱਮ. ਚੰਨੀ ਨੂੰ ਪੰਜਾਬ ’ਚ ਸਿਨੇਮਾਘਰ 100 ਫੀਸਦੀ ਖੋਲ੍ਹਣ ਲਈ ਕਿਹਾ ਹੈ। ਗਿੱਪੀ ਗਰੇਵਾਲ ਨੇ ਵਿਦੇਸ਼ਾਂ ਦੇ ਸਿਨੇਮਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ਾਂ ’ਚ ਸਿਨੇਮਾਘਰ 100 ਫੀਸਦੀ ਖੁੱਲ੍ਹ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਗੀਤ ਰਾਹੀਂ ਦਿੱਤੀ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ, ਦੇਖ ਤੁਸੀਂ ਵੀ ਹੋਵੋਗੇ ਭਾਵੁਕ (ਵੀਡੀਓ)
ਉਨ੍ਹਾਂ ਅੱਗੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੰਜਾਬ ’ਚ ਵੀ ਸਿਨੇਮਾਘਰ 100 ਫੀਸਦੀ ਖੁੱਲ੍ਹਣੇ ਚਾਹੀਦੇ ਹਨ ਤਾਂ ਜੋ ਲੋਕ ਪਰਿਵਾਰਾਂ ਨਾਲ ਫ਼ਿਲਮਾਂ ਦਾ ਆਨੰਦ ਮਾਣ ਸਕਣ। ਸਿਰਫ ਵਿਦੇਸ਼ਾਂ ’ਚ ਹੀ ਨਹੀਂ, ਗਿੱਪੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਵੀ ਸਿਨੇਮਾਘਰ 100 ਫੀਸਦੀ ਖੋਲ੍ਹ ਦਿੱਤੇ ਗਏ ਹਨ।
ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਦੀ ਦੁਬਈ ਵਿਖੇ ਖ਼ਾਸ ਸਕ੍ਰੀਨਿੰਗ ਰੱਖੀ ਗਈ ਹੈ। ਉਂਝ ਫ਼ਿਲਮ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਦੀ ਸਕ੍ਰੀਨਿੰਗ ਰਿਲੀਜ਼ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ’ਚ ਕੀਤੀ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਡੇਂਗੂ ਦੇ ਚੱਲਦੇ ਹਸਪਤਾਲ 'ਚ ਦਾਖ਼ਲ ਹੋਈ ਬਿਗ ਬੌਸ 13 ਫੇਮ ਸ਼ੇਫਾਲੀ ਬੱਗਾ
NEXT STORY