ਮੁੰਬਈ (ਬਿਊਰੋ)– ‘ਤੋਰਬਾਜ਼’ ਫ਼ਿਲਮ ਦੇ ਨਿਰਦੇਸ਼ਕ ਗਿਰੀਸ਼ ਮਲਿਕ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗਿਰੀਸ਼ ਮਲਿਕ ਦੇ 17 ਸਾਲ ਦੇ ਪੁੱਤਰ ਮਨਨ ਦੀ ਮੁੰਬਈ ’ਚ ਅੰਧੇਰੀ ਸਥਿਤ ਘਰ ਦੀ 5ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ।
ਹਾਦਸੇ ਤੋਂ ਬਾਅਦ ਮਨਨ ਨੂੰ ਘਰਵਾਲਿਆਂ ਨੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਥੇ ਉਸ ਨੇ ਆਖਰੀ ਸਾਹ ਲਿਆ। ਹੋਲੀ ਦੇ ਦਿਨ ਮਨਨ ਨਾਲ ਇਹ ਹਾਦਸਾ ਹੋਇਆ ਜਾਂ ਉਸ ਨੇ ਖ਼ੁਦ ਬਿਲਡਿੰਗ ਤੋਂ ਛਲਾਂਗ ਮਾਰੀ ਹੈ, ਇਹ ਅਜੇ ਤਕ ਸਾਫ ਨਹੀਂ ਹੋ ਸਕਿਆ ਹੈ।
ਗਿਰੀਸ਼ ਮਲਿਕ ਦੇ 17 ਸਾਲ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਸੋਗ ਦੀ ਲਹਿਰ ਹੈ। ਉਥੇ ਉਸ ਦੇ ਦੋਸਤ ਤੇ ਇੰਡਸਟਰੀ ਦੇ ਕੁਝ ਲੋਕ ਸਦਮੇ ’ਚ ਹਨ। ਲੋਕ ਗਿਰੀਸ਼ ਮਲਿਕ ਨੂੰ ਆਪਣੇ ਵਲੋਂ ਸ਼ਰਧਾਂਜਲੀ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਫ਼ਿਲਮ ‘ਬੱਬਰ’ ਦਾ ਦਰਸ਼ਕਾਂ ’ਤੇ ਚੱਲਿਆ ਜਾਦੂ
ਰਿਪੋਰਟ ਮੁਤਾਬਕ ਜਿਸ ਬਿਲਡਿੰਗ ’ਚ ਇਹ ਹਾਦਸਾ ਵਾਪਰਿਆ ਹੈ, ਉਹ ਅੰਧੇਰੀ ਵੈਸਟ ’ਚ ਓਬਰਾਏ ਸਪ੍ਰਿੰਗਸ ਹੈ। ਮਨਨ ਇਸ ਦੀ ਏ-ਵਿੰਗ ’ਚ ਰਹਿੰਦਾ ਸੀ।
ਮਨਨ ਦੁਪਹਿਰ ਨੂੰ ਹੋਲੀ ਖੇਡਣ ਗਿਆ ਸੀ ਤੇ ਫਿਰ ਕੁਝ ਦੇਰ ਬਾਅਦ ਵਾਪਸ ਵੀ ਆ ਗਿਆ ਸੀ। ਉਸ ਦੇ ਘਰ ਪਰਤਣ ਦੇ ਕੁਝ ਦੇਰ ਬਾਅਦ ਹੀ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਮ ਨੂੰ 5 ਵਜੇ ਦੇ ਕਰੀਬ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬੱਚਨ ਪਾਂਡੇ’ ਰਿਲੀਜ਼ ਤੋਂ ਬਾਅਦ ਆਈ ਵਿਵਾਦਾਂ ’ਚ, ਬਾਈਕਾਟ ਦੀ ਉੱਠੀ ਮੰਗ
NEXT STORY