ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘ਬੱਚਨ ਪਾਂਡੇ’ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ਹੈ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਫ਼ਿਲਮ ਦੇ ਟਰੇਲਰ ਰਿਲੀਜ਼ ਤੋਂ ਬਾਅਦ ਹੀ ਅਕਸ਼ੇ ਦੇ ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਜਦੋਂ ਫ਼ਿਲਮ ਸਾਹਮਣੇ ਆਈ ਤਾਂ ਕੁਝ ਦਰਸ਼ਕ ਵਰਗ ਦਾ ਦਿਲ ਟੁੱਟ ਗਿਆ ਤੇ ਟਵਿਟਰ ’ਤੇ #BoycottBachchanPandey ਟਰੈਂਡ ਹੋਣ ਲੱਗਾ।

ਲੋਕਾਂ ਨੂੰ ‘ਬੱਚਨ ਪਾਂਡੇ’ ਦੀਆਂ ਕੁਝ ਗੱਲਾਂ ਪਸੰਦ ਨਹੀਂ ਆਈਆਂ ਤੇ ਉਹ ਬਾਈਕਾਟ ਦੀ ਮੰਗ ਕਰਨ ਲੱਗੇ। ‘ਲਕਸ਼ਮੀ’ ਤੋਂ ਬਾਅਦ ਅਕਸ਼ੇ ਕੁਮਾਰ ਦੀ ਹਰ ਫ਼ਿਲਮ ਦੇ ਵਿਰੋਧ ਦਾ ਟਰੈਂਡ ਬਣਦਾ ਜਾ ਰਿਹਾ ਹੈ। ਕੁਝ ਲੋਕਾਂ ਨੂੰ ‘ਬੱਚਨ ਪਾਂਡੇ’ ਵੀ ਰਾਸ ਨਹੀਂ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਜਾਣਬੁਝ ਕੇ ਹਿੰਦੂਆਂ ਤੇ ਬ੍ਰਾਹਮਣਾਂ ਦੀ ਨੈਗੇਟਿਵ ਇਮੇਜ ਦਿਖਾਉਂਦਾ ਹੈ।

ਅਕਸ਼ੇ ਦਾ ਫ਼ਿਲਮ ’ਚ ਨੈਗੇਟਿਵ ਰੋਲ ਹੈ, ਉਨ੍ਹਾਂ ਦੀ ਅੱਖ ਕੱਚ ਦੀ ਹੈ ਤੇ ਗੱਲ-ਗੱਲ ’ਤੇ ਕਤਲ ਕਰਦੇ ਹਨ। ਹੁਣ ਅਜਿਹੇ ਕਿਰਦਾਰ ਨੂੰ ਪਾਂਡੇ ਸਰਨੇਮ ਦੇਣ ਕਾਰਨ ਲੋਕ ਭੜਕ ਗਏ।

ਅਸਲ ’ਚ ਹੋਲੀ ਦੇ ਦਿਨ ਰਿਲੀਜ਼ ਹੋਈ ਅਕਸ਼ੇ ਕੁਮਾਰ ਤੇ ਕ੍ਰਿਤੀ ਸੈਨਨ ਦੀ ‘ਬੱਚਨ ਪਾਂਡੇ’ ’ਤੇ ਲੋਕ ਇਸ ਹੱਦ ਤਕ ਨਾਰਾਜ਼ ਹਨ ਕਿ IMDB ’ਤੇ ਵੀ ਲੋਕਾਂ ਨੇ ਫ਼ਿਲਮ ਨੂੰ ਨੈਗੇਟਿਵ ਰੀਵਿਊ ਦੇਣੇ ਸ਼ੁਰੂ ਕਰ ਦਿੱਤੇ। ਇਕ ਤਾਂ ਪਹਿਲਾਂ ਹੀ ‘ਬੱਚਨ ਪਾਂਡੇ’ ਦੀ ਕਮਾਈ ’ਤੇ ‘ਦਿ ਕਸ਼ਮੀਰ ਫਾਈਲਜ਼’ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਲੋਕ ਇਸ ਦੀ ਤੁਲਨਾ ਵਿਵੇਕ ਅਗਨੀਹੋਤਰੀ ਦੀ ਫ਼ਿਲਮ ਨਾਲ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ‘ਆਰ. ਆਰ. ਆਰ.’ ਦੇ ਨਿਰਮਾਤਾਵਾਂ ਨੇ ਬਣਾਈ ਮਲਟੀ-ਸਿਟੀ ਟੂਰ ਪ੍ਰਮੋਸ਼ਨ ਦੀ ਯੋਜਨਾ
NEXT STORY