ਮੁੰਬਈ- ਬਾਲੀਵੁੱਡ ਦੇ 'ਖਿਲਾੜੀ' ਅਦਾਕਾਰ ਅਕਸ਼ੈ ਕੁਮਾਰ ਅੱਜ ਮੁੰਬਈ ਵਿੱਚ ਹੋ ਰਹੀਆਂ ਬੀਐਮਸੀ (BMC) ਚੋਣਾਂ ਲਈ ਵੋਟ ਪਾਉਣ ਪਹੁੰਚੇ। ਵੋਟਿੰਗ ਕੇਂਦਰ 'ਤੇ ਜਿੱਥੇ ਪ੍ਰਸ਼ੰਸਕਾਂ ਦੀ ਭੀੜ ਸੀ, ਉੱਥੇ ਹੀ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਕ ਛੋਟੀ ਬੱਚੀ ਨੇ ਅਕਸ਼ੈ ਕੁਮਾਰ ਦੇ ਪੈਰ ਛੂਹ ਕੇ ਆਪਣੇ ਪਰਿਵਾਰ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ।
'ਮੇਰੇ ਪਾਪਾ ਕਰਜ਼ੇ 'ਚ ਹਨ, ਪਲੀਜ਼ ਮਦਦ ਕਰੋ'
ਅਕਸ਼ੈ ਕੁਮਾਰ ਜਦੋਂ ਮੁੰਬਈ ਦੇ ਗਾਂਧੀ ਸ਼ਿਕਸ਼ਣ ਭਵਨ ਸਥਿਤ ਮਤਦਾਨ ਕੇਂਦਰ 'ਤੇ ਪਹੁੰਚੇ, ਤਾਂ ਇੱਕ ਬੱਚੀ ਹੱਥ ਵਿੱਚ ਪਰਚੀ ਲੈ ਕੇ ਉਨ੍ਹਾਂ ਕੋਲ ਆਈ। ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਕਸ਼ੈ ਨੇ ਰੁਕ ਕੇ ਉਸ ਦੀ ਗੱਲ ਸੁਣੀ। ਬੱਚੀ ਨੇ ਭਾਵੁਕ ਹੁੰਦਿਆਂ ਕਿਹਾ, "ਮੇਰੇ ਪਾਪਾ ਬਹੁਤ ਵੱਡੇ ਕਰਜ਼ੇ ਵਿੱਚ ਹਨ, ਪਲੀਜ਼ ਉਨ੍ਹਾਂ ਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢ ਦਿਓ"।
ਅਕਸ਼ੈ ਕੁਮਾਰ ਦਾ ਦਿਲ ਜਿੱਤਣ ਵਾਲਾ ਅੰਦਾਜ਼
ਬੱਚੀ ਦੀ ਦਰਦ ਭਰੀ ਕਹਾਣੀ ਸੁਣ ਕੇ ਅਕਸ਼ੈ ਕੁਮਾਰ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਬੱਚੀ ਨੂੰ ਹੌਸਲਾ ਦਿੰਦਿਆਂ ਕਿਹਾ, "ਤੁਸੀਂ ਆਪਣਾ ਨੰਬਰ ਦੇ ਦਿਓ ਅਤੇ ਮੇਰੇ ਆਫਿਸ ਆ ਜਾਣਾ"। ਜਦੋਂ ਬੱਚੀ ਅਦਾਕਾਰ ਦੇ ਪੈਰ ਛੂਹਣ ਲੱਗੀ, ਤਾਂ ਅਕਸ਼ੈ ਨੇ ਉਸ ਨੂੰ ਸਨਮਾਨ ਨਾਲ ਰੋਕ ਦਿੱਤਾ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਪ੍ਰਸ਼ੰਸਕ ਅਕਸ਼ੈ ਨੂੰ 'ਵੱਡੇ ਦਿਲ ਵਾਲਾ' ਦੱਸ ਰਹੇ ਹਨ।
'ਅਸਲੀ ਹੀਰੋ ਬਣਨਾ ਹੈ ਤਾਂ ਵੋਟ ਜ਼ਰੂਰ ਪਾਓ'
ਵੋਟ ਪਾਉਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਮੁੰਬਈ ਵਾਸੀਆਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅੱਜ ਦੇ ਦਿਨ ਰਿਮੋਟ ਕੰਟਰੋਲ ਸਾਡੇ ਹੱਥ ਵਿੱਚ ਹੈ। ਜੇਕਰ ਸਾਨੂੰ ਮੁੰਬਈ ਦਾ ਅਸਲੀ ਹੀਰੋ ਬਣਨਾ ਹੈ, ਤਾਂ ਸਾਨੂੰ ਸਿਰਫ਼ ਡਾਇਲਾਗਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਇੱਥੇ ਆ ਕੇ ਵੋਟ ਪਾਉਣੀ ਚਾਹੀਦੀ ਹੈ"।
ਦਿੱਗਜ ਸਿਤਾਰਿਆਂ ਨੇ ਵੀ ਕੀਤਾ ਮਤਦਾਨ
ਬੀਐਮਸੀ ਚੋਣਾਂ ਦੇ ਇਸ ਮੌਕੇ 'ਤੇ ਅਕਸ਼ੈ ਕੁਮਾਰ ਤੋਂ ਇਲਾਵਾ ਨਾਣਾ ਪਾਟੇਕਰ, ਤਮੰਨਾ ਭਾਟੀਆ ਅਤੇ 90 ਸਾਲ ਤੋਂ ਵਧੇਰੇ ਉਮਰ ਦੇ ਦਿੱਗਜ ਸਲੀਮ ਖਾਨ ਤੇ ਗੁਲਜ਼ਾਰ ਨੇ ਵੀ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ।
ਲੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਮਨਾਈ ਧੀ ਦੀ ਪਹਿਲੀ ਲੋਹੜੀ, ਖੂਬਸੂਰਤ ਵੀਡੀਓ ਵਾਇਰਲ
NEXT STORY