ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਜੋ ਭਾਰਤ ਦੇ ਮਨਪਸੰਦ ਮਨੋਰੰਜਨ ਪਲੇਟਫਾਰਮ ਹੈ, ਨੇ ਆਉਣ ਵਾਲੀ ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਦੇ ਵਿਸ਼ੇਸ਼ ਸਟ੍ਰੀਮਿੰਗ ਪ੍ਰੀਮੀਅਰ ਦਾ ਐਲਾਨ ਕੀਤਾ ਹੈ। ਇਹ ਇਕ ਇੰਡੋ-ਫ੍ਰੈਂਚ ਸੰਯੁਕਤ ਪ੍ਰੋਡਕਸ਼ਨ ਅਤੇ ਇਕ ਬਹੁਤ ਹੀ ਪ੍ਰਸ਼ੰਸਾਯੋਗ ਯੰਗ ਅਡਲਟ ਡਰਾਮਾ ਹੈ। ਇਸ ਦਾ ਨਿਰਮਾਣ ਰਿਚਾ ਚੱਢਾ, ਕਲੇਅਰ ਚਾਸਗਨੇ ਅਤੇ ਸ਼ੁਚੀ ਤਲਾਟੀ, ਪੁਸ਼ਿੰਗ ਬਟਨ ਸਟੂਡੀਓਜ਼, ਡੋਲਸੇ ਵੀਟਾ ਫਿਲਮਜ਼ ਅਤੇ ਕ੍ਰਾਲਿਨ ਐਂਗਲ ਫਿਲਮਜ਼ ਦੇ ਅਧੀਨ ਕੀਤਾ ਗਿਆ ਹੈ। ਜਿਸ ਵਿਚ ਅਲੀ ਫਜ਼ਲ ਕਾਰਜਕਾਰੀ ਨਿਰਮਾਤਾ ਹਨ।
ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਦਰਸ਼ਕਾਂ ਨੂੰ ਸੁਪਨਿਆਂ, ਭਾਵਨਾਤਮਕ ਸੰਘਰਸ਼ਾਂ ਅਤੇ ਆਉਣ ਵਾਲੀ ਉਮਰ ਦੇ ਪਲਾਂ ਦੇ ਇਕ ਰੋਮਾਂਚਕ ਸਫ਼ਰ ’ਤੇ ਲੈ ਜਾਂਦੀ ਹੈ। ਇਹ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਪੁਸ਼ਿੰਗ ਬਟਨ ਸਟੂਡੀਓ ਦੀ ਪਹਿਲੀ ਪ੍ਰੋਡਕਸ਼ਨ ਹੈ। ਇਹ ਲੇਖਕ ਸ਼ੁਚੀ ਤਲਾਟੀ ਦੇ ਨਿਰਦੇਸ਼ਨ ਦੀ ਸ਼ੁਰੂਆਤ ਵੀ ਕਰਦੀ ਹੈ ਅਤੇ ਮੁੱਖ ਭੂਮਿਕਾਵਾਂ ਵਿਚ ਪ੍ਰੀਤੀ ਪਾਨੀਗ੍ਰਾਹੀ ਅਤੇ ਕੇਸ਼ਵ ਬਿਨਾਏ ਕਿਰਾਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਜਦੋਂ ਕਿ ਮਸ਼ਹੂਰ ਅਦਾਕਾਰਾ ਕਣੀ ਕੁਸਰੂਟੀ ਇਕ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਫਿਲਮ ਨੇ ਕਈ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿਚ ਪੁਰਸਕਾਰ ਜਿੱਤੇ ਹਨ। ‘ਗਰਲਜ਼ ਵਿਲ ਬੀ ਗਰਲਜ਼’ ਦਾ ਪ੍ਰੀਮੀਅਰ ਭਾਰਤ ਵਿਚ 18 ਦਸੰਬਰ ਨੂੰ ਪ੍ਰਾਈਮ ਵੀਡੀਓ ’ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਸੁੱਖ ਦਾ ਸਾਹ, ਰੱਦ ਹੋਈ ਇਹ ਪਟੀਸ਼ਨ
NEXT STORY