ਮੁੰਬਈ: ਅਦਾਕਾਰਾ ਗੌਹਰ ਖ਼ਾਨ ਹੁਣ ਤੱਕ ਬੁਆਏਫ੍ਰੈਂਡ ਜੈਦ ਦਰਬਾਰ ਨਾਲ ਰਿਲੇਸ਼ਨ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹੀ ਹੈ ਪਰ ਹੁਣ ਇਨ੍ਹਾਂ ਖ਼ਬਰਾਂ ਨੇ ਥੋੜ੍ਹਾ ਮੋੜ ਲੈ ਲਿਆ ਹੈ। ਜਿਵੇਂ ਕਿ ਹਾਲ ਹੀ 'ਚ ਗੌਹਰ ਨੇ ਆਪਣੇ ਹੱਥਾਂ 'ਤੇ ਖ਼ੂਬਸੂਰਤ ਰਿੰਗ ਫਲਾਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ ਕਿ ਅਦਾਕਾਰਾ ਨੇ ਚੋਰੀ ਛਿਪੇ ਜੈਦ ਨਾਲ ਮੰਗਣੀ ਕਰ ਲਈ ਹੈ।
ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਹੱਥ 'ਚ ਮੰਗਣੀ ਦੀ ਅੰਗੂਠੀ ਸਾਫ ਨਜ਼ਰ ਆ ਰਹੀ ਹੈ।
ਹੱਥਾਂ 'ਚ ਅੰਗੂਠੀ ਨੂੰ ਫਲਾਟ ਕਰਦੇ ਹੋਏ ਅਦਾਕਾਰਾ ਖ਼ੂਬ ਹੱਸ ਰਹੀ ਹੈ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਬੇਹੱਦ ਪਰਫੈਕਟ... ਕੁਝ ਨਹੀਂ ਕਰ ਸਕਦੀ ਸਿਰਫ਼ ਪੂਰਾ ਦਿਨ ਇਸ ਨੂੰ ਦੇਖ ਸਕਦੀ ਹਾਂ। ਹਾਲਾਂਕਿ ਗੌਹਰ ਨੇ ਅੰਗੂਠੀ ਫਲਾਟ ਕਰਦੇ ਹੋਏ ਆਪਣੀ ਪੋਸਟ 'ਚ ਬ੍ਰੈਂਡ ਦਾ ਪ੍ਰਮੋਸ਼ਨ ਵੀ ਕੀਤਾ ਹੈ।
ਇਕ ਵਾਰ ਫਿਰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਗੌਹਰ ਖਾਨ ਜੈਦ ਦਰਬਾਦ ਨੂੰ ਡੇਟ ਕਰ ਰਹੀ ਹੈ। ਜੈਦ ਦਰਬਾਰ ਮਸ਼ਹੂਰ ਸੰਗੀਤਕਾਰ ਇਸਮਾਇਲ ਦਰਬਾਰ ਦੇ ਪੁੱਤਰ ਹੈ। ਹਾਲ ਹੀ 'ਚ ਅਦਾਕਾਰਾ ਨੇ ਅਨਾਊਂਸ ਕੀਤਾ ਸੀ ਕਿ ਉਨ੍ਹਾਂ ਨੇ ਜੈਦ ਦਰਬਾਰ ਦੇ ਵਿਆਹ ਪ੍ਰੋਪਜ਼ਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣ ਗੌਹਰ ਦੇ ਹੱਥਾਂ 'ਚ ਇਹ ਮਹਿੰਗੀ ਰਿੰਗ ਦੇਖ ਕੇ ਇਹੀਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਜੋੜਾਂ ਮੰਗਣੀ ਕਰ ਚੁੱਕਾ ਹੈ।
ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਚਮਕੇ ਫ਼ਿਲਮੀ ਸਿਤਾਰੇ, ਬਿਖੇਰਿਆ ਫੈਸ਼ਨ ਦਾ ਜਲਵਾ (ਤਸਵੀਰਾਂ)
NEXT STORY