ਮਨੋਰੰਜਨ ਡੈਸਕ - ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਇਨੀਂ ਦਿਨੀਂ ਸਿਆਸੀ ਖੇਤਰ ਵਿਚ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਇਸੇ ਦੌਰਾਨ ਗੋਵਿੰਦਾ ਨੇ ਸ਼ਨੀਵਾਰ ਰਾਤ ਨੂੰ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਸ਼ਿਸ਼ਟਾਚਾਰ ਮੁਲਾਕਾਤ ਦੀ ਜਾਣਕਾਰੀ ਅਤੇ ਤਸਵੀਰਾਂ ਖੁਦ ਸੀ. ਐੱਮ. ਯੋਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
ਮੁੱਖ ਮੰਤਰੀ ਵੱਲੋਂ ਖ਼ਾਸ ਸਨਮਾਨ
ਸਰੋਤਾਂ ਅਨੁਸਾਰ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਵਿੰਦਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਵਜੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਇਕ ਬਹੁਤ ਹੀ ਖੂਬਸੂਰਤ ਮੂਰਤੀ ਭੇਟ ਕੀਤੀ। ਸੀ. ਐੱਮ. ਯੋਗੀ ਨੇ ਟਵੀਟ ਕਰਦਿਆਂ ਲਿਖਿਆ ਕਿ ਉੱਘੇ ਫਿਲਮ ਅਦਾਕਾਰ ਸ੍ਰੀ ਗੋਵਿੰਦਾ ਜੀ ਨਾਲ ਅੱਜ ਲਖਨਊ ਸਥਿਤ ਸਰਕਾਰੀ ਰਿਹਾਇਸ਼ ’ਤੇ ਸੁਖਦ ਮੁਲਾਕਾਤ ਹੋਈ।
ਗੋਵਿੰਦਾ ਨੇ ਜਤਾਇਆ ਸਤਿਕਾਰ
ਮੁਲਾਕਾਤ ਤੋਂ ਬਾਅਦ ਗੋਵਿੰਦਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ। ਉਨ੍ਹਾਂ ਕਿਹਾ, "ਉਹ ਮੇਰੇ ਲਈ ਬਹੁਤ ਸਤਿਕਾਰਯੋਗ ਹਨ ਅਤੇ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹਾਂ"। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੋਵਿੰਦਾ ਨੇ ਪ੍ਰਯਾਗਰਾਜ ਮਾਘ ਮੇਲੇ ਦੌਰਾਨ ਪਵਿੱਤਰ ਇਸ਼ਨਾਨ ਕੀਤਾ ਸੀ ਅਤੇ ਉੱਥੇ ਯੋਗੀ ਸਰਕਾਰ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਰੱਜ ਕੇ ਤਾਰੀਫ਼ ਕੀਤੀ ਸੀ।
ਟ੍ਰੋਲਰਾਂ ਨੂੰ ਦਿੱਤਾ ਕਰਾਰਾ ਜਵਾਬ
ਗੋਵਿੰਦਾ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਇਕ ਵਾਇਰਲ ਵੀਡੀਓ ਕਾਰਨ ਚਰਚਾ ਵਿਚ ਸਨ, ਜਿਸ ਵਿਚ ਉਹ ਇੱਕ ਸਸਤੀ ਟੈਕਸੀ ਵਿਚ ਸਫ਼ਰ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸ਼ਾਇਦ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਹਾਲਾਂਕਿ, ਗੋਵਿੰਦਾ ਨੇ ਹੁਣ ਇਨ੍ਹਾਂ ਟ੍ਰੋਲਰਾਂ ਨੂੰ ਆਪਣੇ ਅੰਦਾਜ਼ ਵਿਚ ਕਰਾਰਾ ਜਵਾਬ ਦਿੱਤਾ ਹੈ।
ਗੋਵਿੰਦਾ ਅੱਜਕੱਲ੍ਹ ਕਦੇ ਸਿਆਸੀ ਪ੍ਰਚਾਰ ਕਰਦੇ ਅਤੇ ਕਦੇ ਵੱਡੇ ਸਿਆਸਤਦਾਨਾਂ ਨਾਲ ਮੀਟਿੰਗਾਂ ਕਰਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਉਹ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ।
TV ਤੋਂ ਬਾਅਦ ਹੁਣ ਸਿਨੇਮਾਘਰਾਂ ’ਚ ਦਿਖੇਗੀ ‘ਨਾਗਿਨ’, ਏਕਤਾ ਕਪੂਰ ਦੇ ਨਵੇਂ ਪ੍ਰੋਜੈਕਟ ਦੀ ਚਰਚਾ
NEXT STORY