ਮੁੰਬਈ- ਐਕਸੇਲ ਐਂਟਰਟੇਨਮੈਂਟ ਦੀ ਐਕਸ਼ਨ ਥ੍ਰਿਲਰ ‘ਗ੍ਰਾਊਂਡ ਜ਼ੀਰੋ’ ਇਤਹਾਸ ਰਚਣ ਜਾ ਰਹੀ ਹੈ। ‘ਗ੍ਰਾਊਂਡ ਜ਼ੀਰੋ’ 38 ਸਾਲ ਬਾਅਦ ਸ਼੍ਰੀਨਗਰ, ਕਸ਼ਮੀਰ ਵਿਚ ਰੈੱਡ ਕਾਰਪੈੱਟ ਪ੍ਰੀਮੀਅਰ ਹਾਸਲ ਕਰਨ ਵਾਲੀ ਪਹਿਲੀ ਫਿਲਮ ਹੋਵੇਗੀ। ਪ੍ਰੀਮੀਅਰ 18 ਅਪ੍ਰੈਲ ਨੂੰ ਹੋਵੇਗਾ।
ਹੈਰਾਨੀ ਦੀ ਗੱਲ ਇਹ ਹੈ ਕਿ 38 ਸਾਲਾਂ ਵਿਚ ਸ਼੍ਰੀਨਗਰ ਵਿਚ ਕਿਸੇ ਵੀ ਫਿਲਮ ਦਾ ਪ੍ਰੀਮੀਅਰ ਨਹੀਂ ਹੋਇਆ। ਇਸ ਖਾਸ ਮੌਕੇ ’ਤੇ ਫਿਲਮ ਸਭ ਤੋਂ ਪਹਿਲਾਂ ਉਨ੍ਹਾਂ ਜਵਾਨਾਂ ਤੇ ਆਰਮੀ ਅਫਸਰਾਂ ਨੂੰ ਦਿਖਾਈ ਜਾਵੇਗੀ, ਜੋ ਬਾਰਡਰ ’ਤੇ ਰੱਖਿਆ ਕਰ ਰਹੇ ਹਨ। ਇਹ ਕਦਮ ਅਸਲੀ ਹੀਰੋਜ਼ ਨੂੰ ਸੱਚੀ ਸ਼ਰਧਾਂਜਲੀ ਵੀ ਹੈ। ਫਿਲਮ ਦਾ ਨਿਰਦੇਸ਼ਨ ਤੇਜਸ ਦੇਵਾਸਕਰ ਨੇ ਕੀਤਾ ਹੈ।
ਇਸ ਦੇ ਕੋ-ਪ੍ਰੋਡਿਊਸਰ ਹਨ ਕਾਸਿਮ ਜਗਮਗਿਆ, ਵਿਸ਼ਾਲ ਰਾਮਚੰਦਾਨੀ, ਸੰਦੀਪ ਸੀ. ਸਿਧਵਾਨੀ, ਅਰਹਨ ਬਗਾਟੀ, ਟੈਲਿਸਮੈਨ ਫਿਲਮਜ਼, ਅਭਿਸ਼ੇਕ ਕੁਮਾਰ ਤੇ ਨਿਸ਼ੀਕਾਂਤ ਰਾਏ। ਇਹ ਫਿਲਮ 25 ਅਪ੍ਰੈਲ 2025 ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਜਾ ਰਹੀ ਹੈ।
ਮਾਂ ਅਤੇ ਭੈਣ ਜਾਹਨਵੀ ਦੇ ਕੱਪੜੇ ਪਹਿਨਦੀ ਹਾਂ : ਖੁਸ਼ੀ ਕਪੂਰ
NEXT STORY