ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।
ਗੁੱਗੂ ਗਿੱਲ ਨੇ ਆਖੀ ਇਹ ਗੱਲ
ਉਥੇ ਹੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਐਮੀ ਵਿਰਕ ਲਈ ਪੋਸਟਾਂ ਪਾ ਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਹੁਣ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਗੁੱਗੂ ਗਿੱਲ (Guggu Gill) ਨੇ ਵੀ ਪੋਸਟ ਪਾ ਕੇ ਐਮੀ ਗਿੱਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇ ਵਾਲਾ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਦਿਲਾਂ ਦੇ ਸੱਚੇ @ammyvirk @sidhu_moosewala।'' ਜੀ ਹਾਂ ਇਸ ਤਸਵੀਰ ਨਾਲ ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕਾਂ ਵੀ ਕੁਮੈਂਟ ਕਰਕੇ ਐਮੀ ਵਿਰਕ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖ ਰਹੇ ਹਨ।
ਇਨ੍ਹਾਂ ਕਾਰਨਾਂ ਕਰਕੇ ਵਿਵਾਦਾਂ 'ਚ ਘਿਰੇ ਐਮੀ ਵਿਰਕ
ਹਾਲ ਹੀ ਡਿਜ਼ਨੀ ਪਲੱਸ ਹੌਟਸਟਾਰ ’ਤੇ 13 ਅਗਸਤ ਨੂੰ ਐਮੀ ਵਿਰਕ ਦੀ ਅਜੇ ਦੇਵਗਨ ਨਾਲ ਫ਼ਿਲਮ ‘ਭੁਜ’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿਉਂਕਿ ਐਮੀ ਨੇ ਫ਼ਿਲਮ ’ਚ ਅਜੇ ਦੇਵਗਨ ਨਾਲ ਕੰਮ ਕੀਤਾ ਹੈ, ਜਿਸ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ ਹਾਲ ਹੀ ’ਚ ਐਮੀ ਵਿਰਕ ਦੀ ਆਗਾਮੀ ਫ਼ਿਲਮ ‘ਕਿਸਮਤ 2’ ਦਾ ਵੀ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ’ਤੇ ਵੀ ਲੋਕਾਂ ਨੂੰ ਇਤਰਾਜ਼ ਹੈ। ਦਰਅਸਲ ਇਹ ਫ਼ਿਲਮ ਵੀ ਜ਼ੀ ਸਟੂਡੀਓ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਿਸ ਦੇ ਚਲਦਿਆਂ ਐਮੀ ਲੋਕਾਂ ਦੇ ਤਿੱਖੇ ਵਿਰੋਧ ਦਾ ਸ਼ਿਕਾਰ ਹੋ ਗਏ ਹਨ।
ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ
ਰਣਜੀਤ ਬਾਵਾ ਨੇ ਇਕ ਪੋਸਟ ਸਾਂਝੀ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਜ਼ੀ ਨਿਊਜ਼ ਦੇ ਸ਼ੋਅ ’ਚ ਮੈਂ ਨਹੀਂ ਗਿਆ, ਉਹ ਮੇਰਾ ਤੇ ਮੇਰੀ ਟੀਮ ਦਾ ਫ਼ੈਸਲਾ ਸੀ ਕਿਉਂਕਿ ਕਿਸਾਨ ਹੋਣ ਨਾਅਤੇ ਮੇਰਾ ਫਰਜ਼ ਬਣਦਾ ਸੀ ਨਹੀਂ ਜਾਣਾ। ਕੁਝ ਕੁ ਦਿਨਾਂ ਦੀ ਇਕ ਪੋਸਟ ਵਾਇਰਲ ਹੋ ਰਹੀ ਬਾਲੀਵੁੱਡ ਦੀ ਕਿਸੇ ਆਉਣ ਵਾਲੀ ਫ਼ਿਲਮ ਨੂੰ ਲੈ ਕੇ। ਉਸ ਦੀ ਮੇਰੇ ਜਾਂ ਮੇਰੀ ਟੀਮ ਤਕ ਕੋਈ ਜਾਣਕਾਰੀ ਨਹੀਂ।’
ਪੰਜਾਬੀ ਕਲਾਕਾਰਾਂ ਨੇ ਕੀਤਾ ਸਮਰਥਨ
ਦੱਸ ਦਈਏ ਕਈ ਹੋਰ ਕਲਾਕਾਰ ਜਿਵੇਂ ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ, ਤਾਨੀਆ, ਜਗਦੀਪ ਸਿੱਧੂ, ਗਿੱਲ ਰੌਂਤਾ, ਜੱਸੀ ਗਿੱਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਐਮੀ ਵਿਰਕ ਦਾ ਸਮਰਥਨ ਕੀਤਾ ਹੈ। ਐਮੀ ਵਿਰਕ ਦੀ ਗੱਲ ਕਰਈਏ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ।
ਨੋਟ - ਐਮੀ ਵਿਰਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
'ਚਿਹਰੇ' ਦੀ ਰਿਲੀਜ਼ਿੰਗ 'ਤੇ ਰੀਆ ਚੱਕਰਵਰਤੀ ਵਲੋਂ ਸਾਂਝੀ ਕੀਤੀ ਪੋਸਟ ਬਣੀ ਚਰਚਾ ਦਾ ਵਿਸ਼ਾ
NEXT STORY