ਜਲੰਧਰ- ਪਾਲੀਵੁੱਡ ਦੇ ਤਾਜ਼ਾ, ਚਰਚਿਤ ਅਤੇ ਵੱਡੇ ਵਿਵਾਦ ਦਾ ਹਿੱਸਾ ਰਹੇ ਗੁਰਜਿੰਦ ਮਾਨ ਅਤੇ ਮਾਹੀ ਔਲਖ ਵੱਲੋਂ ਅੱਜ ਆਖਰਕਾਰ ਆਪਣੇ ਤਿੜਕੇ ਰਿਸ਼ਤੇ ਨੂੰ ਸੁਖਦ ਅੰਜ਼ਾਮ ਦੇ ਦਿੱਤਾ ਗਿਆ ਹੈ, ਜੋ ਸਾਰੇ ਗਿਲੇ ਸ਼ਿਕਵੇਂ ਭੁਲਾਉਂਦਿਆਂ ਵਿਆਹ ਦੇ ਬੰਧਨ 'ਚ ਬੱਝ ਗਏ ਹਨ।ਪਾਲੀਵੁੱਡ 'ਚ ਸਕਾਰਾਤਮਕ ਰੂਪ 'ਚ ਤਬਦੀਲ ਹੋਇਆ ਇਹ ਆਪਣੀ ਤਰ੍ਹਾਂ ਦਾ ਨਿਵੇਕਲਾ ਮਾਮਲਾ ਹੈ, ਜਿਸ ਲਈ ਇਸ ਮਾਮਲੇ 'ਚ ਕੁਝ ਦਿਨ ਪਹਿਲਾ ਪੀੜਿਤਾ ਬਣ ਸਾਹਮਣੇ ਆਈ ਮਾਹੀ ਔਲਖ ਵੱਲੋਂ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ ਹੈ, ਜਿਸ ਸੰਬੰਧੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਉਨ੍ਹਾਂ ਦੁਆਰਾ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਗਿਆ ਹੈ।

ਇਸੇ ਸੰਬੰਧੀ ਆਪਣੇ ਖੁਸ਼ੀ ਭਰੇ ਰੋਂਅ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ "ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮੈਨੂੰ ਮੇਰੇ ਜੀਵਨ ਦਾ ਪਿਆਰ ਪਤੀ ਗੁਰਜਿੰਦ ਮਾਨ ਦੇ ਰੂਪ 'ਚ ਮਿਲ ਹੀ ਗਿਆ ਹੈ, ਹਾਲਾਂਕਿ ਸਾਡੀ ਜੋੜੀ ਤੋੜਨ ਦੀ ਕੋਸ਼ਿਸ਼ ਬਹੁਤ ਜਣਿਆ ਦੁਆਰਾ ਕੀਤੀ ਗਈ, ਪਰ ਮੇਰੀ ਜ਼ਿੰਦਗੀ ਅਤੇ ਕਰੀਅਰ ਨੂੰ ਤਹਿਸ-ਨਹਿਸ ਕਰਨ ਦੀ ਉਨ੍ਹਾਂ ਦੀਆਂ ਘਟੀਆ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ।ਉਨ੍ਹਾਂ ਅੱਗੇ ਕਿਹਾ ਕਿ ਟੁੱਟ ਭੱਜ ਦਾ ਸ਼ਿਕਾਰ ਹੋਏ ਉਨ੍ਹਾਂ ਦੋਹਾਂ ਦੇ ਇਸ ਰਿਸ਼ਤੇ ਨੂੰ ਮੁੜ ਮਜ਼ਬੂਤ ਤੰਦਾਂ ਨਾਲ ਮਜ਼ਬੂਤ ਕਰਨ 'ਚ ਪਾਲੀਵੁੱਡ ਦੀ ਦਿੱਗਜ ਅਦਾਕਾਰਾ ਤੇਜ਼ੀ ਸੰਧੂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਦੀਆਂ ਅਪਾਰ ਕੋਸ਼ਿਸਾਂ ਸਦਕਾ ਹੀ ਉਹ ਹੁਣ ਤਮਾਮ ਉਮਰ ਲਈ ਇੱਕ ਹੋ ਗਏ ਹਨ।

ਪਾਲੀਵੁੱਡ ਗਲਿਆਰਿਆਂ ਤੋਂ ਲੈ ਕੇ ਸੋਸ਼ਲ ਪਲੇਟਫ਼ਾਰਮ ਤੱਕ ਛਾਏ ਰਹੇ ਉਕਤ ਮਾਮਲੇ ਵਿੱਚ ਫਿਲਮ ਪ੍ਰੋਡੋਕਸ਼ਨ ਕਾਰਜਾਂ ਨਾਲ ਜੁੜੀ ਮਾਹੀ ਔਲਖ ਵੱਲੋਂ ਕੁਝ ਦਿਨ ਪਹਿਲਾਂ ਥਾਣਾ ਖਰੜ੍ਹ ਵਿੱਚ ਅਦਾਕਾਰ, ਨਿਰਮਾਤਾ ਅਤੇ ਲੇਖਕ ਗੁਰਜਿੰਦ ਮਾਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਉਨ੍ਹਾਂ ਕਈ ਤਰ੍ਹਾਂ ਦੇ ਅਤੇ ਕਥਿਤ ਗੰਭੀਰ ਇਲਜ਼ਾਮ ਵੀ ਉਨ੍ਹਾਂ ਉਪਰ ਲਗਾਏ ਸਨ।

ਪੰਜਾਬੀ ਸਿਨੇਮਾ ਲਈ ਇੱਕ ਚੰਗੀ ਖਬਰ ਦੇ ਤੌਰ ਉਤੇ ਸਾਹਮਣੇ ਆਇਆ ਉਕਤ ਵਿਆਹ ਪਰਿਵਾਰਿਕ ਅਤੇ ਚੁਣਿੰਦਾ ਕਰੀਬੀਆਂ ਦੀ ਹਾਜ਼ਰੀ 'ਚ ਸੰਪੰਨ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਸ਼ੈ ਕੁਮਾਰ ਦਾ ਸ਼ਿਲਪਾ ਸ਼ੈੱਟੀ ਨੇ ਚੁਰਾਇਆ ਦਿਲ, ਫੈਨਜ਼ ਨੂੰ ਪਸੰਦ ਆਇਆ ਡਾਂਸ
NEXT STORY