ਐਂਟਰਟੇਨਮੈਂਟ ਡੈਸਕ- ਪੰਜਾਬੀ ਅਤੇ ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਲੀਨ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਆਪਣੇ ਸਹੁਰੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਰਚ-ਮਿਚ ਗਈ ਹੈ ਅਤੇ ਹਾਲ ਹੀ ਵਿੱਚ ਉਸ ਨੇ ਆਪਣੇ ਸਹੁਰੇ ਘਰ ਵਿੱਚ 'ਪਹਿਲੀ ਰਸੋਈ' ਦੀ ਰਸਮ ਨਿਭਾਈ ਹੈ।
ਕੜਾਹ ਪ੍ਰਸ਼ਾਦ ਨਾਲ ਕੀਤੀ ਮਿੱਠੀ ਸ਼ੁਰੂਆਤ
ਗੁਰਲੀਨ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖ਼ਾਸ ਪਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਆਪਣੇ ਸਹੁਰੇ ਪਰਿਵਾਰ ਲਈ ਬੜੇ ਪਿਆਰ ਨਾਲ ਕੜਾਹ ਪ੍ਰਸ਼ਾਦ ਤਿਆਰ ਕੀਤਾ। ਇਸ ਦੇ ਨਾਲ ਹੀ ਅਦਾਕਾਰਾ ਨੇ ਦਾਲ-ਰੋਟੀ ਵੀ ਬਣਾਈ। ਖਾਣਾ ਬਣਾਉਣ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਆਪਣੇ ਸੱਸ ਅਤੇ ਸਹੁਰੇ ਨੂੰ ਥਾਲੀ ਭੇਟ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਸ ਨੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਖਾਣਾ ਖਵਾਇਆ। ਇਸ ਪੂਰੀ ਵੀਡੀਓ ਵਿੱਚ ਗੁਰਲੀਨ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।
ਬੱਬੂ ਮਾਨ ਨਾਲ 'ਹਸ਼ਰ' ਫਿਲਮ ਨੇ ਦਿੱਤੀ ਸੀ ਪਛਾਣ
ਗੁਰਲੀਨ ਚੋਪੜਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਇੱਕ ਗੀਤ ਵਿੱਚ ਮਾਡਲਿੰਗ ਨਾਲ ਕੀਤੀ ਸੀ। ਹਾਲਾਂਕਿ, ਉਸ ਨੂੰ ਅਸਲ ਪ੍ਰਸਿੱਧੀ ਬੱਬੂ ਮਾਨ ਦੇ ਨਾਲ ਸੁਪਰਹਿੱਟ ਪੰਜਾਬੀ ਫਿਲਮ 'ਹਸ਼ਰ' ਤੋਂ ਮਿਲੀ, ਜਿਸ ਵਿੱਚ ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਪੰਜਾਬੀ ਤੋਂ ਇਲਾਵਾ ਉਸ ਨੇ ਸਾਊਥ ਦੀਆਂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
'ਤਾਊ ਕੰਟਰੋਲ ਕਰ... ਮੈਂ ਤੇਰੀ ਕੁੜੀ !', ਪੰਜਾਬੀ ਅਦਾਕਾਰਾ ਸਟੇਜ 'ਤੇ ਹੀ ਹੋ ਗਈ ਸਿੱਧੀ
NEXT STORY