ਮੁੰਬਈ (ਬਿਊਰੋ) : ਅਦਾਕਾਰ ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਉਸ 'ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫਕੀਰ ਕਰੀਬ 7 ਮਹੀਨੇ ਪਹਿਲਾਂ ਮੇਘਾਲਿਆ ਦੀ ਦਾਵਕੀ ਨਦੀ ਪਾਰ ਕਰਕੇ ਭਾਰਤ 'ਚ ਦਾਖਲ ਹੋਇਆ ਸੀ ਅਤੇ ਸਿਮ ਕਾਰਡ ਖਰੀਦਣ ਲਈ ਪੱਛਮੀ ਬੰਗਾਲ ਨਿਵਾਸੀ ਇਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ।
ਇੱਕ ਹੋਰ ਖੁਲਾਸਾ
ਇਸ ਦੌਰਾਨ ਇਸ ਮਾਮਲੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ। ਦਰਅਸਲ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਦਾਕਾਰ ਨੂੰ ਇਸ ਲਈ ਚਾਕੂ ਮਾਰਿਆ ਕਿਉਂਕਿ ਸੈਫ ਅਲੀ ਖਾਨ ਨੇ ਉਸ ਨੂੰ ਹਿੰਸਕ ਝੜਪ ਦੌਰਾਨ ਸਾਹਮਣੇ ਤੋਂ ਕੱਸ ਕੇ ਫੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਬੰਗਲਾਦੇਸ਼ੀ ਘੁਸਪੈਠੀਏ, ਜੋ ਐਕਟਰ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ, ਉਸ ਨੇ ਸੈਫ ਨੂੰ ਚਾਕੂ ਮਾਰਨ ਦੀ ਗੱਲ ਕਬੂਲੀ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਸੈਫ ਨੇ ਮੁਲਜ਼ਮ ਨੂੰ ਸਖ਼ਤੀ ਨਾਲ ਫੜ ਲਿਆ
ਪੁਲਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀ. ਟੀ. ਆਈ. ਨੂੰ ਦੱਸਿਆ, "ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਬਾਥਰੂਮ ਦੀ ਖਿੜਕੀ ਰਾਹੀਂ ਸਤਿਗੁਰੂ ਸ਼ਰਨ ਬਿਲਡਿੰਗ 'ਚ ਅਦਾਕਾਰ ਦੇ ਫਲੈਟ 'ਚ ਦਾਖਲ ਹੋਏ ਸਨ। ਘਰ 'ਚ ਦਾਖਲ ਹੋਣ ਤੋਂ ਬਾਅਦ ਅਦਾਕਾਰ ਦੇ ਕਰਮਚਾਰੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਲਦ ਹੀ ਸੈਫ ਅਲੀ ਖ਼ਾਨ ਉਥੇ ਆ ਗਏ ਤੇ ਉਸ ਨੇ ਖ਼ਤਰੇ ਨੂੰ ਭਾਂਪਦੇ ਹੋਏ ਮੁਲਜ਼ਮ ਨੂੰ ਸਾਹਮਣੇ ਤੋਂ ਫੜ ਲਿਆ।
ਸੈਫ ਦੀ ਪਿੱਠ 'ਤੇ ਚਾਕੂ ਨਾਲ ਹਮਲਾ
ਪੁਲਸ ਨੇ ਕਿਹਾ, "ਕਿਉਂਕਿ ਮੁਲਜ਼ਮ ਨੂੰ ਹਿੱਲਣ ਦਾ ਸਮਾਂ ਨਹੀਂ ਮਿਲਿਆ, ਉਸ ਨੇ ਆਪਣੇ ਆਪ ਨੂੰ ਛੁਡਾਉਣ ਲਈ ਅਦਾਕਾਰ ਦੀ ਪਿੱਠ 'ਤੇ ਛੁਰਾ ਮਾਰਿਆ।" ਪੁਲਸ ਨੇ ਕਿਹਾ ਕਿ ਹਮਲਾਵਰ ਉਸ ਦੀ ਪਕੜ ਤੋਂ ਬਚ ਗਿਆ।
ਬਾਗ 'ਚ ਲੁਕਿਆ ਸੀ ਮੁਲਜ਼ਮ
ਪੁਲਸ ਨੇ ਅੱਗੇ ਦੱਸਿਆ ਕਿ ਹਮਲੇ ਤੋਂ ਬਾਅਦ ਮੁਲਜ਼ਮ ਖ਼ਾਨ ਦੇ ਫਲੈਟ ਤੋਂ ਭੱਜ ਗਿਆ ਅਤੇ ਕਰੀਬ ਦੋ ਘੰਟੇ ਤੱਕ ਇੱਕ ਇਮਾਰਤ ਦੇ ਬਗੀਚੇ 'ਚ ਲੁਕਿਆ ਰਿਹਾ। ਹਮਲੇ 'ਚ ਸੈਫ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦੀ ਸਰਜਰੀ ਕਰਨੀ ਪਈ ਸੀ। ਦੱਸ ਦਈਏ ਕਿ ਸੈਫ ਦੇ ਘਰ 'ਤੇ ਇਹ ਭਿਆਨਕ ਹਮਲਾ 16 ਜਨਵਰੀ ਦੀ ਸਵੇਰ ਨੂੰ ਹੋਇਆ ਸੀ, ਜਿਸ 'ਚ ਅਦਾਕਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਲਈ ਉਨ੍ਹਾਂ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਸੀ।
ਇਹ ਵੀ ਪੜ੍ਹੋ-ਹਿਨਾ ਖ਼ਾਨ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, ਬ੍ਰੇਕਅੱਪ ਦੀਆਂ ਖ਼ਬਰਾਂ 'ਤੇ ਲਗਾਈ ਰੋਕ
30 ਸਾਲਾ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ
ਹਮਲਾਵਰ ਦੀ ਪਛਾਣ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫਕੀਰ (ਉਰਫ਼ ਵਿਜੇ ਦਾਸ) ਵਜੋਂ ਹੋਈ ਹੈ, ਜੋ ਕਿ 30 ਸਾਲਾ ਬੰਗਲਾਦੇਸ਼ੀ ਨਾਗਰਿਕ ਹੈ। ਪੁਲਸ ਨੇ ਐਤਵਾਰ ਨੂੰ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ। ਫਕੀਰ ਨੇ ਬਾਅਦ 'ਚ ਖ਼ਾਨ ਦੀ ਪਕੜ ਤੋਂ ਬਚਣ ਲਈ ਉਸ ਨੂੰ ਚਾਕੂ ਮਾਰਨ ਦੀ ਗੱਲ ਕਬੂਲ ਕੀਤੀ। ਇਸੇ ਦੌਰਾਨ ਮੁੰਬਈ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਮੁਲਜ਼ਮ ਨੂੰ 5 ਦਿਨਾਂ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!
NEXT STORY