ਐਂਟਰਟੇਨਮੈਂਟ ਡੈਸਕ - ਅਭਿਨੇਤਾ ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਸੈਫ ਦੀ ਬਿਲਡਿੰਗ ਦੀ ਇੱਕ ਨਵੀਂ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਸ਼ੱਕੀ ਹਮਲਾਵਰ ਇਮਾਰਤ 'ਤੇ ਚੜ੍ਹਦਾ ਨਜ਼ਰ ਆ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਜਾਰੀ ਪਹਿਲੀ ਸੀ. ਸੀ. ਟੀ. ਵੀ. ਫੁਟੇਜ 'ਚ ਸ਼ੱਕੀ ਮੁਲਜ਼ਮ ਨੂੰ ਉਤਰਦੇ ਦੇਖਿਆ ਗਿਆ ਸੀ। ਉਸ ਦੇ ਆਉਣ ਅਤੇ ਜਾਣ 'ਚ 56 ਮਿੰਟ ਲੱਗ ਗਏ। ਇੰਨਾ ਹੀ ਨਹੀਂ ਇਹ ਵੀ ਖੁਲਾਸਾ ਹੋਇਆ ਹੈ ਕਿ ਹਮਲੇ ਤੋਂ ਬਾਅਦ ਉਹ ਆਪਣੇ ਕੱਪੜੇ ਬਦਲ ਕੇ ਬਾਂਦਰਾ 'ਚ ਘੁੰਮਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਸੀ. ਸੀ. ਟੀ. ਵੀ. ਫੁਟੇਜ 'ਚ ਹਮਲਾਵਰ ਕਾਲੇ ਰੰਗ ਦੀ ਟੀ-ਸ਼ਰਟ ਪਾਈ ਨਜ਼ਰ ਆ ਰਿਹਾ ਹੈ। ਇਮਾਰਤ 'ਤੇ ਚੜ੍ਹਨ ਸਮੇਂ ਉਸ ਨੇ ਮੂੰਹ 'ਤੇ ਲਾਲ ਰੁਮਾਲ ਬੰਨ੍ਹਿਆ ਹੋਇਆ ਸੀ ਪਰ ਇਮਾਰਤ ਤੋਂ ਹੇਠਾਂ ਆਉਂਦੇ ਸਮੇਂ ਉਸ ਦਾ ਚਿਹਰਾ ਨਹੀਂ ਢੱਕਿਆ ਗਿਆ ਸੀ। ਇਸ ਤੋਂ ਬਾਅਦ ਸਾਹਮਣੇ ਆਈ ਜਾਣਕਾਰੀ ਮੁਤਾਬਕ, ਉਹ ਆਪਣੇ ਕੱਪੜੇ ਬਦਲ ਕੇ ਬਾਂਦਰਾ ਇਲਾਕੇ 'ਚ ਘੁੰਮਦਾ ਰਿਹਾ ਪਰ ਉਹ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚ ਨਹੀਂ ਸਕਿਆ। ਉਹ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 'ਭਾਰਤ 'ਚ ਮੁਸਲਿਮ ਕਲਾਕਾਰਾਂ ਦੀ ਜਾਨ ਨੂੰ ਖ਼ਤਰਾ'
ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੈਫ 'ਤੇ ਹਮਲੇ ਤੋਂ ਪਹਿਲਾਂ ਸ਼ਾਹਰੁਖ ਦੇ ਘਰ ਦੇ ਕੋਲ ਵੀ ਰੇਕੀ ਵੀ ਕੀਤੀ ਗਈ ਸੀ। ਖ਼ਬਰਾਂ ਮੁਤਾਬਕ, ਸ਼ਾਹਰੁਖ ਖ਼ਾਨ ਦੀ ਮੰਨਤ ਦੇ ਬਾਹਰ ਇਕ ਅਣਜਾਣ ਵਿਅਕਤੀ ਰੇਕੀ ਕਰਦਾ ਦੇਖਿਆ ਗਿਆ। ਇਹ ਮੰਨਤ ਨੇੜੇ ਇਕ ਰਿਟਰੀਟ ਹਾਊਸ ਦੇ ਕੋਲ ਲੋਹੇ ਦੀ ਵੱਡੀ ਪੌੜੀ 'ਤੇ ਮਿਲਿਆ ਸੀ। ਉਹ 6 ਫੁੱਟ 8 ਇੰਚ ਦੀ ਪੌੜੀ ਦੀ ਵਰਤੋਂ ਕਰਕੇ ਸ਼ਾਹਰੁਖ ਦੇ ਘਰ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਸਖ਼ਤ ਸੁਰੱਖਿਆ ਕਾਰਨ ਉਹ ਅੰਦਰ ਨਹੀਂ ਜਾ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਧਵੀ ਹਰਸ਼ਾ ਰਿਚਾਰੀਆ ਨੇ ਰੋਂਦੇ ਹੋਏ ਸਾਂਝਾ ਕੀਤਾ ਵੀਡੀਓ, ਕਿਹਾ....
NEXT STORY