ਮੁੰਬਈ- ਬੁੱਧਵਾਰ ਨੂੰ ਇਮਰਾਨ ਖਾਨ ਨੇ ਆਪਣਾ 34ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੂੰ ਸਭ ਤੋਂ ਸਪੈਸ਼ਲ ਵਿਸ਼ ਮਿਲੀ ਡੇਢ ਸਾਲ ਦੀ ਬੇਟੀ ਇਮਾਰਾ ਵਲੋਂ। ਇਮਾਰਾ ਦਾ 'ਹੈਪੀ ਬਰਥ-ਡੇਅ ਪਾਪਾ, ਆਈ ਲਵ ਯੂ' ਲਿਖਿਆ ਮੈਸੇਜ ਬੋਰਡ ਇਮਰਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਬਰਥ-ਡੇਅ ਦੌਰਾਨ ਇਮਰਾਨ ਨੇ ਆਪਣੇ ਪਰਿਵਾਰ ਦੇ ਬਾਰੇ ਦੱਸਿਆ। 10 ਜਨਵਰੀ ਨੂੰ ਆਪਣੇ ਵਿਆਹ ਦੀ 5ਵੀਂ ਵਰੇਗੰਢ ਮਨਾ ਚੁੱਕੇ ਇਮਰਾਨ ਨੇ ਦੱਸਿਆ ਕਿ ਅਵੰਤਿਕਾ ਨਾਲ ਉਨ੍ਹਾਂ ਦਾ ਰਿਸ਼ਤਾ 13 ਸਾਲ ਪੁਰਾਣਾ ਹੈ। ਇਹੀ ਕਾਰਨ ਹੈ ਕਿ ਦੋਵੇਂ ਇਕ-ਦੂਜੇ ਨੂੰ ਬਾਖੂਬੀ ਜਾਣਦੇ ਹਨ।
ਇਮਰਾਨ ਦੱਸਦੇ ਹਨ,''ਵਿਆਹ ਤੋਂ ਪਹਿਲੇ ਅਸੀਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਉਸ ਦੌਰਾਨ ਸਾਡੇ ਰਿਸ਼ਤੇ 'ਚ ਕਾਫੀ ਉਤਾਰ-ਚੜਾਅ ਆਏ। ਅਵੰਤਿਕਾ ਨਾਲ ਜੁੜਣ ਤੋਂ ਬਾਅਦ ਮੈਂ ਰਿਸ਼ਤਿਆਂ ਦੇ ਬਾਰੇ 'ਚ ਬਹੁਤ ਕੁਝ ਜਾਣਿਆ ਹੈ। ਪਹਿਲੇ ਦੋਸਤ, ਗਰਲਫ੍ਰੈਂਡ ਤੇ ਫਿਰ ਪਤਨੀ। ਤਿੰਨਾਂ ਸਟੇਜਾ 'ਤੇ ਰਿਸ਼ਤਾ ਕਾਫੀ ਮਜਬੂਤ ਹੁੰਦਾ ਹੈ।''
ਅਵੰਤਿਕਾ ਦੀ ਪ੍ਰੈਗਨੇਂਸੀ ਦੇ ਦੌਰਾਨ ਇਮਰਾਨ ਹਮੇਸ਼ਾ ਨਾਲ ਸੀ। ਉਸ ਦੌਰਾਨ ਇਮਰਾਨ ਨੇ ਕੋਈ ਵੀ ਫ਼ਿਲਮ ਸਾਈਨ ਨਹੀਂ ਕੀਤੀ। ਬੇਟੀ ਦੇ ਬਾਰੇ 'ਚ ਇਮਰਾਨ ਕਹਿੰਦੇ ਹਨ,''ਜਦੋਂ ਤੋਂ ਸਾਡੀ ਜ਼ਿੰਦਗੀ 'ਚ ਬੇਟੀ ਆਈ ਹੈ, ਇਕ ਬਦਲਾਅ ਜਿਹਾ ਮੇਰੀ ਜ਼ਿੰਦਗੀ 'ਚ ਆ ਗਿਆ ਹੈ। ਪਿਤਾ ਹੋਣ ਦਾ ਅਹਿਸਾਸ ਹੈ ਤਾਂ ਬੇਟੀ ਦੀ ਫਿਕਰ ਹਮੇਸ਼ਾ ਲੱਗੀ ਰਹਿੰਦੀ ਹੈ। ਉਸ ਨਾਲ ਰਹਿ ਕੇ ਸਭ ਕੁਝ ਭੁੱਲ ਜਾਂਦਾ ਹਾਂ। ਕੋਈ ਟੈਂਸ਼ਨ ਨਹੀਂ, ਕੋਈ ਕੰਮ ਦੀ ਫਿਕਰ ਨਹੀਂ ਰਹਿੰਦੀ। ਮੇਰੀ ਜ਼ਿੰਦਗੀ 'ਚ ਸਭ ਤੋਂ ਅਨਮੋਲ ਤੋਹਫਾ ਹੈ ਸਾਡਾ ਬੱਚਾ।''
ਆਦਿੱਤਯ ਅਤੇ ਕੈਟਰੀਨਾ ਦੀ ਹੌਟ ਕੈਮਿਸਟਰੀ ਦੇਖ ਹੋ ਜਾਓਗੇ ਰੋਮਾਂਟਿਕ
NEXT STORY