ਮੁੰਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਧਾਕੜ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਹਾਲੀਆ ਮੁਲਾਕਾਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਪੰਜਾਬ ਦੀ ਮਿੱਟੀ ਨਾਲ ਜੁੜੀਆਂ ਇਨ੍ਹਾਂ ਦੋਵਾਂ ਮੁਟਿਆਰਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਵਿਸ਼ਵ ਪੱਧਰ 'ਤੇ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਹੁਣ ਇਨ੍ਹਾਂ ਦੀ ਇਕੱਠਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ।
"ਪੰਜਾਬ ਨੇ ਪਾਲਿਆ, ਇੰਡੀਆ ਨੇ ਬਣਾਇਆ"
ਹਰਨਾਜ਼ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਰਮਨਪ੍ਰੀਤ ਕੌਰ ਨਾਲ ਇੱਕ ਬੇਹੱਦ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਹਰਨਾਜ਼ ਸੁਨਹਿਰੀ ਰੰਗ ਦੇ ਲਿਬਾਸ ਵਿੱਚ ਬਹੁਤ ਜੱਚ ਰਹੀ ਹੈ, ਜਦਕਿ ਹਰਮਨਪ੍ਰੀਤ 'ਮੁੰਬਈ ਇੰਡੀਅਨਜ਼' ਦੀ ਜਰਸੀ ਵਿੱਚ ਨਜ਼ਰ ਆ ਰਹੀ ਹੈ। ਹਰਨਾਜ਼ ਨੇ ਭਾਵੁਕ ਹੁੰਦਿਆਂ ਕੈਪਸ਼ਨ ਵਿੱਚ ਲਿਖਿਆ, "ਪੰਜਾਬ ਨੇ ਸਾਨੂੰ ਪਾਲਿਆ-ਪੋਸਿਆ, ਇੰਡੀਆ ਨੇ ਸਾਨੂੰ ਬਣਾਇਆ ਅਤੇ ਦੁਨੀਆ ਤੇ ਯੂਨੀਵਰਸ ਸਾਡਾ ਸਟੇਜ ਬਣ ਗਏ। ਅੱਜ ਕਪਤਾਨ ਹਰਮਨਪ੍ਰੀਤ ਕੌਰ ਨਾਲ ਮਿਲ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਚੱਕ ਦੇ ਫੱਟੇ"।
ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨ 'ਤੇ ਮਚਾਈ ਧੂਮ
ਇਹ ਮੁਲਾਕਾਤ ਮਹਿਲਾ ਪ੍ਰੀਮੀਅਰ ਲੀਗ 2026 ਦੇ ਚੌਥੇ ਸੀਜ਼ਨ ਦੇ ਪਹਿਲੇ ਮੈਚ ਦੌਰਾਨ ਹੋਈ। 9 ਜਨਵਰੀ ਨੂੰ ਨਵੀਂ ਮੁੰਬਈ ਦੇ ਡਾ. ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਈ ਸ਼ਾਨਦਾਰ ਓਪਨਿੰਗ ਸੈਰੇਮਨੀ ਵਿੱਚ ਹਰਨਾਜ਼ ਸੰਧੂ ਨੇ ਆਪਣੀ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਪੂਰੇ ਭਾਰਤ ਵਿੱਚ ਔਰਤਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਂਦੇ ਹੋਏ ਇੱਕ ਪ੍ਰਭਾਵਸ਼ਾਲੀ ਮੋਨੋਲੌਗ ਨਾਲ ਸ਼ਾਮ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦੋ ਖ਼ਿਤਾਬਾਂ ਨਾਲ ਇਸ ਲੀਗ ਦੀ ਸਭ ਤੋਂ ਸਫਲ ਟੀਮ ਹੈ।

ਬਾਲੀਵੁੱਡ ਵਿੱਚ ਹਰਨਾਜ਼ ਦਾ ਡੈਬਿਊ
ਜਿੱਥੇ ਹਰਮਨਪ੍ਰੀਤ ਮੈਦਾਨ 'ਤੇ ਚੌਕੇ-ਛੱਕੇ ਜੜ ਰਹੀ ਹੈ, ਉੱਥੇ ਹੀ ਹਰਨਾਜ਼ ਨੇ ਵੀ ਪਿਛਲੇ ਸਾਲ ਫਿਲਮ 'ਬਾਗੀ 4' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ। ਸਾਜਿਦ ਨਾਡਿਆਡਵਾਲਾ ਦੁਆਰਾ ਪ੍ਰੋਡਿਊਸ ਕੀਤੀ ਇਸ ਫਿਲਮ ਵਿੱਚ ਉਹ ਟਾਈਗਰ ਸ਼ਰਾਫ, ਸੰਜੇ ਦੱਤ ਅਤੇ ਸੋਨਮ ਬਾਜਵਾ ਨਾਲ ਨਜ਼ਰ ਆਈ ਸੀ।
ਮੀਰਾ ਚੋਪੜਾ ਨੇ ਪਿੰਕਮੂਨ ਮੈਟਾ ਸਟੂਡੀਓ ਕੀਤਾ ਲਾਂਚ, ਇਹ ਹੋਵੇਗੀ ਪਹਿਲੀ ਫਿਲਮ
NEXT STORY