ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਫਿਲਮ ਹੈਰੀ ਪੋਟਰ ਨਾਲ ਮਸ਼ਹੂਰ ਹੋਏ ਅਦਾਕਾਰ ਰੂਪਰਟ ਗ੍ਰਿੰਟ ਦੇ ਘਰ ਇੱਕ ਵਾਰ ਫਿਰ ਇੱਕ ਬੱਚੇ ਦੀ ਕਿਲਕਾਰੀ ਗੂੰਜੀ ਹੈ। ਅਦਾਕਾਰ ਦੇ ਘਰ ਨੰਨ੍ਹੀ ਪਰੀ ਦੇ ਪੈਰ ਪਏ ਹਨ। ਰੂਪਰਟ ਨੇ ਖੁਦ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਧੀ ਦੇ ਜਨਮ ਦੀ ਖੁਸ਼ਖਬਰੀ ਦਿੱਤੀ ਹੈ। ਇੰਨਾ ਹੀ ਨਹੀਂ ਬੱਚੇ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਉਸਦਾ ਪਿਆਰਾ ਨਾਮ ਵੀ ਦੱਸਿਆ ਹੈ। ਇਸ ਪੋਸਟ ਤੋਂ ਬਾਅਦ ਅਦਾਕਾਰ ਨੂੰ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।
ਰੂਪਰਟ ਗ੍ਰਿੰਟ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਨਵਜੰਮੇ ਬੱਚੇ ਦੀ ਇੱਕ ਫੋਟੋ ਸਾਂਝੀ ਕੀਤੀ, ਨੰਨ੍ਹੀ ਪਰ ਐਨੀਮਲ ਪ੍ਰਿੰਟ ਬਲੈਂਕਟ 'ਚ ਲੇਟੀ ਹੋਈ ਹੈ। ਉਸਨੇ ਵ੍ਹਾਈਟ ਟੌਪ ਅਤੇ ਗ੍ਰੇਅ ਕਾਰਡਿਗਨ ਪਾਇਆ ਹੋਇਆ ਹੈ। ਟੀ-ਸ਼ਰਟ 'ਤੇ ਬੱਚੀ ਦਾ ਨਾਮ 'ਗੋਲਡੀ' ਲਿਖਿਆ ਹੋਇਆ ਹੈ।

ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਸੀਕ੍ਰੇਟ ਚਾਈਲਡ ਦਾ ਥੋੜ੍ਹਾ ਖੁਲਾਸਾ ਹੋਇਆ ਹੈ। ਗੋਲਡੀ ਜੀ. ਗ੍ਰਿੰਟ ਦੀ ਜਾਣ-ਪਛਾਣ। 10/10 ਬੱਚਾ (ਹੁਣ ਤੱਕ)। ਹਮੇਸ਼ਾ ਡਿਲੀਵਰੀ ਕਰਨ ਲਈ @alex.digesu ਦਾ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਰੂਪਰਟ ਗ੍ਰਿੰਟ 2020 ਵਿੱਚ ਪਹਿਲੀ ਵਾਰ ਪਿਤਾ ਬਣੇ ਸਨ। ਉਨ੍ਹਾਂ ਨੇ ਆਪਣੀ ਪਤਨੀ ਜਾਰਜੀਆ ਗਰੂਮ ਨਾਲ ਧੀ ਦਾ ਸਵਾਗਤ ਕੀਤਾ ਸੀ, ਜਿਸ ਦਾ ਨਾਂ ਵੈਡਨੈੱਸਡੇਅ (Wednesday) ਰੱਖਿਆ ਸੀ। ਹੁਣ ਦੂਜੀ ਵਾਰ ਵੀ ਫਿਰ ਤੋਂ ਇੱਕ ਧੀ ਦਾ ਪਿਤਾ ਬਣੇ ਹਨ।
ਤੀਜੀ ਵਾਰ ਕੁਆਰੀ ਮਾਂ ਬਣੀ 23 ਸਾਲ ਦੀ ਇਹ ਮਸ਼ਹੂਰ ਅਦਾਕਾਰਾ! ਘਰ ਆਈ ਨੰਨ੍ਹੀ ਪਰੀ
NEXT STORY