ਜਲੰਧਰ (ਬਿਊਰੋ) : ਪੰਜਾਬੀ ਮੰਨੋਰੰਜਨ ਉਦਯੋਗ ਖ਼ਾਸ ਕਰ ਟੈਲੀਵਿਜ਼ਨ ਅਤੇ ਸਟੇਜ ਸ਼ੋਅਜ਼ ਦੀ ਦੁਨੀਆ 'ਚ ਬਤੌਰ ਐਂਕਰ ਅਤੇ ਹੋਸਟ ਵਿਲੱਖਣ ਪਛਾਣ ਅਤੇ ਸ਼ਾਨਦਾਰ ਮੁਕਾਮ ਹਾਸਲ ਕਰ ਚੁੱਕੀ ਹੈ ਬਹੁਪੱਖੀ ਅਦਾਕਾਰਾ ਸਤਿੰਦਰ ਸੱਤੀ, ਜੋ ਲੰਮੇਂ ਸਮੇਂ ਬਾਅਦ ਸਿਨੇਮਾ ਖੇਤਰ 'ਚ ਕਮਬੈਕ ਲਈ ਤਿਆਰ ਹੈ। ਇਨ੍ਹਾਂ ਦੀ ਲੀਡਿੰਗ ਭੂਮਿਕਾ ਨਾਲ ਸਜੀ 'ਰੇਡੂਆ ਰਿਟਰਨ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
'ਆਊਟਲਾਈਨ ਪ੍ਰੋਡੋਕਸ਼ਨ' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਸੁਯੰਕਤ ਰੂਪ 'ਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆਵੇਗੀ।
ਇਸ ਤੋਂ ਇਲਾਵਾ 'ਰੇਡੂਆ' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ ਇਸ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਨਮਨ ਹੰਜਰਾ, ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਨਾਲ ਸਤਿੰਦਰ ਸੱਤੀ ਵੀ ਅਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।
ਸਾਲ 2018 'ਚ ਰਿਲੀਜ਼ ਹੋਈ ਉਕਤ ਫ਼ਿਲਮ ਦੇ ਪਹਿਲੇ ਭਾਗ 'ਰੇਡੂਆ' 'ਚ ਨਜ਼ਰ ਆਈ ਇਹ ਹੋਣਹਾਰ ਅਦਾਕਾਰਾ ਲਗਭਗ ਛੇ ਵਰ੍ਹਿਆ ਬਾਅਦ ਸਿਲਵਰ ਸਕ੍ਰੀਨ 'ਤੇ ਅਪਣੀ ਪ੍ਰਭਾਵਸ਼ਾਲੀ ਪ੍ਰੈਜੈਂਸ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਜਲੰਧਰ ਦੂਰਦਰਸ਼ਨ ਤੋਂ ਲੈ ਛੋਟੇ ਪਰਦੇ ਦੇ ਬੇਸ਼ੁਮਾਰ ਪ੍ਰੋਗਰਾਮਾਂ ਅਤੇ ਰਿਐਲਟੀ ਸ਼ੋਅਜ਼ ਨੂੰ ਚਾਰ ਚੰਨ ਲਾਉਣ 'ਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ ਇਹ ਪ੍ਰਤਿਭਾਵਾਨ ਐਂਕਰ-ਅਦਾਕਾਰਾ, ਜਿੰਨ੍ਹਾਂ ਦੇ ਜੀਵਨ ਅਤੇ ਕਰੀਅਰ ਸਫ਼ਰ ਵੱਲ ਧਿਆਨ ਮਾਰੀਏ ਤਾਂ ਨੂੰ ਉਨ੍ਹਾਂ ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਬਟਾਲਾ ਤੋਂ ਆਪਣੀ ਬੈਚਲਰ ਡਿਗਰੀ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਲਾਅ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ।
ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ 'ਚ ਐਂਕਰ ਵਜੋਂ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਦੂਰਦਰਸ਼ਨ, ਅਲਫ਼ਾ ਪੰਜਾਬੀ, ਈਟੀਸੀ, ਪੀਟੀਸੀ ਆਦਿ 'ਤੇ ਐਂਕਰ ਸ਼ੋਅ ਸਫਲਤਾਪੂਰਵਕ ਕਰਨ ਦਾ ਮਾਣ ਵੀ ਅਪਣੀ ਝੋਲੀ ਪਾਇਆ ਹੈ। ਬਤੌਰ ਗਾਇਕਾ 2 ਸੰਗੀਤ ਐਲਬਮਾਂ 'ਮੋਹ' ਅਤੇ 'ਪੀਂਗ' ਦਰਸ਼ਕਾਂ ਦੇ ਸਨਮੁੱਖ ਕਰ ਚੁੱਕੀ ਸਤਿੰਦਰ ਸੱਤੀ ਦੇ ਕਵਿਤਾ ਸੰਗ੍ਰਹਿ 'ਅੰਜਾਮੀਆ' (ਅਣਜੰਮਿਆ ਬੱਚਾ) ਨੂੰ ਸਾਹਿਤਕ ਖਿੱਤੇ 'ਚ ਕਾਫ਼ੀ ਸਲਾਹੁਤਾ ਮਿਲ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਰੀਬ ਲੜਕੀਆਂ ਲਈ ਮਸੀਹਾ ਬਣਿਆ ਇਹ ਅਦਾਕਾਰ, ਚੁੱਕਿਆ ਪੜ੍ਹਾਈ ਦਾ ਖ਼ਰਚਾ
NEXT STORY