ਨਵੀਂ ਦਿੱਲੀ (ਏਜੰਸੀ)- ਅਦਾਕਾਰ ਰਣਦੀਪ ਹੁੱਡਾ ਦਾ ਕਹਿਣਾ ਹੈ ਕਿ ਸੰਨੀ ਦਿਓਲ ਅਸਲ ਜ਼ਿੰਦਗੀ ਵਿੱਚ ਬਹੁਤ ਹੀ ਨਰਮ ਸੁਭਾਅ ਵਾਲੇ ਵਿਅਕਤੀ ਹਨ ਪਰ ਜਿਵੇਂ ਹੀ ਕੈਮਰਾ ਚਾਲੂ ਹੁੰਦਾ ਹੈ, ਉਨ੍ਹਾਂ ਦਾ ਵਿਵਹਾਰ ਬਦਲ ਜਾਂਦਾ ਹੈ। ਰਣਦੀਪ ਅਤੇ ਸੰਨੀ ਦੀ ਫਿਲਮ 'ਜਾਟ' 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਰਣਦੀਪ ਹੁੱਡਾ ਨੇ ਕਿਹਾ ਕਿ ਉਹ ਹਮੇਸ਼ਾ ਸੰਨੀ ਦਿਓਲ ਦੇ ਪ੍ਰਸ਼ੰਸਕ ਰਹੇ ਹਨ। ਰਣਦੀਪ, ਸੰਨੀ ਦਿਓਲ ਅਤੇ ਸਹਿ-ਕਲਾਕਾਰ ਵਿਨੀਤ ਕੁਮਾਰ ਸਿੰਘ ਦੇ ਨਾਲ, ਇੱਕ ਸਮਾਗਮ ਵਿੱਚ ਫਿਲਮ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਹੋਏ ਸਨ। ਅਦਾਕਾਰ ਨੇ ਕਿਹਾ, "ਅਸੀਂ ਭਾਜੀ (ਸਨੀ ਦਿਓਲ) ਨੂੰ ਦੇਖ ਕੇ ਆਪਣੀ ਬਾਡੀ ਬਣਾਉਣੀ ਸ਼ੁਰੂ ਕੀਤੀ। ਮੈਂ ਉਨ੍ਹਾਂ ਦਾ ਪੋਸਟਰ ਆਪਣੀ ਅਲਮਾਰੀ ਵਿੱਚ ਰੱਖਦਾ ਸੀ, (ਮੈਂ) ਉਨ੍ਹਾਂ ਕਾਰਨ ਬੈਂਚ ਪ੍ਰੈਸ ਕਰਨਾ ਸ਼ੁਰੂ ਕੀਤਾ।"
ਉਨ੍ਹਾਂ ਕਿਹਾ, "ਇੰਨੇ ਸਾਲਾਂ ਤੱਕ ਸੰਨੀ ਦਿਓਲ ਨੂੰ ਆਦਰਸ਼ ਮੰਨਣ ਤੋਂ ਬਾਅਦ, ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਬਹੁਤ ਵਧੀਆ ਹੈ। ਉਹ, ਉਹ ਨਹੀਂ ਹਨ ਜੋ ਉਹ ਪਰਦੇ 'ਤੇ ਦਿਖਾਈ ਦਿੰਦੇ ਹਨ, ਮੈਂ ਤੁਹਾਨੂੰ ਉਨ੍ਹਾਂ ਬਾਰੇ ਇੱਕ ਰਾਜ਼ ਦੱਸਦਾ ਹਾਂ। ਉਹ ਬਹੁਤ ਹੀ ਸਹਿਜ ਅਤੇ ਨਰਮ ਬੋਲਣ ਵਾਲੇ ਹਨ ਪਰ ਜਦੋਂ ਉਹ ਕੈਮਰੇ ਦੇ ਸਾਹਮਣੇ ਆਉਂਦੇ ਹਨ, ਤਾਂ ਉਨ੍ਹਾਂ ਦੀ ਸ਼ਖਸੀਅਤ ਬਦਲ ਜਾਂਦੀ ਹੈ।"
ਇੰਡੀਆਜ਼ ਗੌਟ ਲੇਟੈਂਟ ਵਿਵਾਦ ਤੋਂ ਬਾਅਦ ਅਪੂਰਵਾ ਮਖੀਜਾ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY