ਐਂਟਰਟੇਨਮੈਂਟ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਮੇਰੇ ਸਾਥੀਓ, ਮੈਨੂੰ ਪਤਾ ਹੈ ਕਿ ਹਾਲਾਤ ਸਹੀ ਨਹੀਂ ਹਨ ਅਤੇ ਕੁਝ ਗੱਲਾਂ ਸਾਡੇ ਮਨ ਨੂੰ ਚੁਭਦੀਆਂ ਹਨ। ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਨਿਕਲਦਾ ਹੈ, ਬਸ ਸਬਰ ਤੇ ਸੰਜਨ ਨਾਲ ਗੱਲ ਅੱਗੇ ਵਧਾਉਣੀ ਪੈਂਦੀ ਹੈ।
ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਸ਼ਬਦਾਂ 'ਚ ਮਿਠਾਸ ਤੇ ਸਤਿਕਾਰ ਰੱਖੋ। ਗੁੱਸੇ 'ਚ ਕੱਢਿਆ ਸ਼ਬਦ ਕਈ ਵਾਰ ਸੱਚੀ ਗੱਲ ਦੀ ਤਾਕਤ ਘਟਾ ਦਿੰਦਾ ਹੈ। ਅਸੀਂ ਆਪਣੀ ਗੱਲ ਇੱਜਤ ਨਾਲ ਰੱਖੀਏ, ਤਾਂ ਜੋ ਹੱਲ ਦੇ ਰਾਹੀਂ ਚੱਲ ਕੇ ਅਸੀਂ ਆਪਣੇ ਮਨ ਦਾ ਭਾਰ ਵੀ ਹੌਲਾ ਕਰ ਸਕੀਏ। ਤੁਹਾਡਾ ਪਿਆਰ ਤੇ ਸਹਿਯੋਗ ਮੇਰੀ ਸਭ ਤੋਂ ਵੱਡੀ ਤਾਕਤ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ ਕੀਤੀ ਗਈ ਸੀ। ਇਥੇ ਦੱਸਣਯੋਗ ਹੈ ਕਿ ਹਰਿਆਣਾ ਦੇ ਡਬਵਾਲੀ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ 'ਚ ਬਣਾਏ ਗਏ ਸਮਾਰਕ ਸਥਾਨ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਹ ਘਟਨਾ ਰਾਤ ਦੇ ਸਮੇਂ ਵਾਪਰੀ। ਇਥੇ ਦੱਸਣਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਵੱਲੋਂ ਲਈ ਗਈ ਸੀ। ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਅਤੇ ਆਰਜ਼ੂ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਹੀ ਇਹ ਹਮਲਾ ਕਰਵਾਇਆ ਹੈ। ਪੋਸਟ 'ਚ ਮੂਰਤੀ ਲਗਵਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਦਰਸਾ ਕੇ ਲੋਕਾਂ ਨੂੰ ਭਟਕਾ ਰਹੇ ਹਨ।

ਮਾਂ ਚਰਨ ਕੌਰ ਨੇ ਵੀ ਸਾਂਝੀ ਕੀਤੀ ਸੀ ਭਾਵੁਕ ਪੋਸਟ
ਮਾਂ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰ ਲਿਖਿਆ, ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ ‘ਤੇ ਜਖ਼ਮ ਹੈ। ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ 'ਤੇ ਗੋਲੀਆਂ ਚਲਾਈਆਂ ਗਈਆਂ। ਉਹ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ ਅਤੇ ਉਸ ਦੇ ਲਈ ਲੋਕਾਂ ਦੇ ਦਿਲਾਂ ਵਿਚ ਜੋ ਪਿਆਰ ਹੈ ਉਸ ਦਾ ਨਿਸ਼ਾਨ ਸੀ।
ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਬਾਪੂ ਬਲਕੌਰ ਦੀ ਖ਼ਾਸ ਅਪੀਲ
NEXT STORY