ਐਂਟਰਟੇਨਮੈਂਟ ਡੈਸਕ- ਆਮਤੌਰ ’ਤੇ ਜਿਥੇ ਮਪੇ ਬੱਚਿਆਂ ਨਾਲ ਕਈ ਮਾਮਲਿਆਂ ’ਤੇ ਗੱਲ ਕਰਨ ਤੋਂ ਕਤਰਾਉਂਦੇ ਹਨ, ਉਥੇ ਹੀ ਰੌਸ਼ਨੀ ਵਾਲੀਆ ਦੀ ਮਾਂ ਇੰਨੇ ਖੁੱਲ੍ਹੇ ਵਿਚਾਰਾਂ ਵਾਲੀ ਹੈ ਕਿ ਉਹ ਉਸ ਨੂੰ ਹਰ ਤਰ੍ਹਾਂ ਦੀ ਸਲਾਹ ਦਿੰਦੀ ਹੈ। ਟੀ.ਵੀ ਸ਼ੋਅ ‘ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ’ ਵਿਚ ਮਹਾਰਾਣੀ ਅਜਬਦੀ ਦਾ ਕਿਰਦਾਰ ਨਿਭਾ ਕੇ ਪ੍ਰਸਿੱਧ ਹੋਈ ਰੌਸ਼ਨੀ ਹਾਲ ਹੀ ’ਚ ਅਜੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ 2’ ਵਿਚ ਨਜ਼ਰ ਆਈ ਹੈ ਜਿਸ ਨੂੰ ਲੈ ਕੇ ਉਹ ਬਹੁਤ ਐਕਸਾਈਟਿਡ ਹਨ।
ਹਾਲ ਹੀ ’ਚ ਰੌਸ਼ਨੀ ਨੇ ਇਕ ਇੰਟਰਵਿਊ ’ਚ ਮਾਂ ਸਵੀਟੀ ਵਾਲੀਆ ਬਾਰੇ ਗੱਲ ਕੀਤੀ ਅਤੇ ਆਪਣੀ ਸਫਲਤਾ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ। ਉਸ ਨੇ ਦੱਸਿਆ ਕਿ ਮਾਂ ਨੇ ਕਿਸ ਤਰ੍ਹਾਂ ਉਸ ਦੀ ਪਰਵਰਿਸ਼ ਕੀਤੀ ਅਤੇ ਉਹ ਕਿਸ ਕਦਰ ਖੁੱਲ੍ਹੇ ਵਿਚਾਰਾਂ ਵਾਲੀ ਹੈ। ਰੌਸ਼ਨੀ ਨੇ ਕਿਹਾ ਕਿ ਉਸ ਨੂੰ ਮਾਂ ਦੀ ਸਲਾਹ ਅਤੇ ਵਿਚਾਰ ਬੋਝ ਨਹੀਂ ਲੱਗਦੇ। ਰੌਸ਼ਨੀ ਨੇ ਇਕ ਪਾਡਕਾਸਟ ’ਚ ਦੱਸਿਆ ਕਿ ਮਾਂ ਉਸ ਨੂੰ ਅਕਸਰ ਉਹ ਸਲਾਹ ਦਿੰਦੀ ਸੀ ਜਿਸ ’ਤੇ ਸਾਡੇ ਦੇਸ਼ ’ਚ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਨਾ ਮਾਪਿਆਂ ਲਈ ਗੈਰ-ਰਵਾਇਤੀ ਮੰਨਿਆ ਜਾਂਦਾ ਹੈ। ਰੌਸ਼ਨੀ ਨੇ ਦੱਸਿਆ, ‘‘ਮਾਂ ਕਹਿੰਦੀ ਸੀ ਕਿ ਜੇਕਰ ਤੁਸੀਂ ਕੁਝ ਵੀ ਕਰੋ, ਤਾਂ ਪ੍ਰੋਟੈਕਸਨ ਯੂਜ਼ ਕਰੋ। ਉਹ ਮੇਰੀ ਵੱਡੀ ਭੈਣ (ਨੂਰ ਵਾਲੀਆ) ਨੂੰ ਇਹੀ ਸਲਾਹ ਦਿੰਦੀ ਸੀ, ਕਿਉਂਕਿ ਮੈਂ ਉਸ ਸਮੇਂ ਛੋਟੀ ਸੀ। ਹੁਣ ਜਦੋਂ ਮੈਂ ਵੱਡੀ ਹੋ ਗਈ ਹਾਂ, ਤਾਂ ਉਹ ਮੈਨੂੰ ਵੀ ਇਹੀ ਸਲਾਹ ਦਿੰਦੀ ਹੈ। ਉਹ ਹਮੇਸ਼ਾ ਮੇਰੀ ਭੈਣ ਨੂੰ ਇਹੀ ਕਹਿੰਦੀ ਸੀ ਕਿ ਪ੍ਰੋਟੈਕਸ਼ਨ ਯੂਜ਼ ਕਰੋ।’’
ਰੌਸ਼ਨੀ ਨੇ ਅੱਗੇ ਕਿਹਾ, ‘‘ਉਹ ਮੈਨੂੰ ਇਹ ਵੀ ਬੋਲਦੀ ਸੀ ਕਿ ਤੁਸੀਂ ਬਾਹਰ ਨਹੀਂ ਜਾਂਦੇ। ਤੁਸੀਂ ਘਰ ਬੈਠੇ ਰਹਿੰਦੇ ਹੋ। ਥੋੜਾ ਬਾਹਰ ਜਾਓ ਹੁਣ। ਖੁਦ ਨੂੰ ਨਾ ਗੁਆਓ। ਹਰ ਸਮੇਂ ਆਪਣੇ ਕਮਰੇ ’ਚ ਹੀ ਨਾ ਰਿਹਾ ਕਰੋ। ਬਾਹਰ ਜਾਓ, ਪਾਰਟੀ ਕਰੋ, ਇੰਜੂਆਏ ਅਤੇ ਮਸਤੀ ਕਰੋ।’’ ਉਸਨੇ ਇਹ ਵੀ ਦੱਸਿਆ ਕਿ ਮਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਹੈ ਕਿ ਉਸ ਦੇ ਬੈਂਕ ਅਕਾਊਂਟ ’ਚ ਕਿੰਨੇ ਰੁਪਏ ਹਨ। ਇਸ ਬਾਰੇ ਉਹ ਬੇਟੀ ਤੋਂ ਪੁੱਛਦੀ ਵੀ ਨਹੀਂ ਹੈ।
ਪਿਆਰ ਬਾਰੇ ਕੀ ਕਿਹਾ...
ਉਥੇ ਹੀ ਇਕ ਇੰਟਰਵਿਊ ’ਚ ਦਿੱਲ ਟੁੱਟਣ ਬਾਰੇ ਗੱਲ ਕਰਦੇ ਹੋਏ, ਰੌਸ਼ਨੀ ਨੇ ਕਿਹਾ ਕਿ ਪਿਆਰ ਦੇ ਪ੍ਰਤੀ ਉਸ ਦਾ ਨਜ਼ਰੀਆ ਕਾਫੀ ਵੱਖਰਾ ਹੈ। ਉਸਨੇ ਕਿਹਾ, ‘‘ਮੈਂ ਇੰਨਾ ਪਿਆਰ ਕੀਤਾ ਕਿ ਮੈਂ ਪਾਗਲ ਹੋ ਗਈ.. ਮੈਂ ਬਰਬਾਦ ਹੋ ਗਈ... ਅਤੇ ਮੈਂ ਸਾਹ ਨਹੀਂ ਲੈ ਰਹੀ ਸੀ। ਅਜਿਹਾ ਕਦੇ ਨਹੀਂ ਹੋਇਆ। ਮੈਂ ਕਦੇ ਨਹੀਂ ਰੋਈ... ਮੈਂ ਇਹ ਨਹੀਂ ਕਹਾਂਗੀ ਕਿ ਚਾਰ ਦਿਨਾਂ ਤਕ ਰੋਣਾ ਦਿਲ ਟੁੱਟਣਾ ਹੈ।’’ ਉਸ ਨੇ ਖੁਲਾਸਾ ਕੀਤਾ ਕਿ ਜਦੋਂ ਉਸ ਨੇ ਪਰਿਵਾਰਕ ਹਾਲਾਤਾਂ ’ਚ ਦਰਦ ਦਾ ਸਾਹਮਣਾ ਕੀਤਾ ਹੈ, ਤਾਂ ਰੋਈ ਹੈ ਪਰ ਰੋਮਾਂਟਿਕ ਰਿਸ਼ਤੇ ’ਚ ਸੱਟ ਖਾ ਕੇ ਕਦੇ ਨਹੀਂ ਰੋਈ। ਰੌਸ਼ਨੀ ਨੇ ਕਿਹਾ, ‘‘ਕੋਈ ਦਿਲ ਨਹੀਂ ਟੁੱਟਿਆ? ਪਰਿਵਾਰ ਬਾਰੇ? ਹਾਂ। ਹੋਇਆ ਹੈ, ਪਰ ਯੰਗ ਲਵ? ਨਹੀਂ, ਮੈਂ ਹਮੇਸ਼ਾ ਛੋਟੀ ਸੀ।’’
ਉਹ ਇਸ ਸਪੱਸ਼ਟਤਾ ਦਾ ਸਿਹਰਾ ਆਪਣੀ ਡੂੰਘੀ ਸਮਝ ਨੂੰ ਦਿੰਦੀ ਹੈ ਕਿ ਘੱਟ ਉਮਰ ’ਚ ਰਿਸ਼ਤੇ ਅਕਸਰ ਪਲ ਭਰ ਲਈ ਹੁੰਦੇ ਹਨ। ਜਦੋਂ ਉਸ ਨਾਲ ਰਿਸ਼ਤੇ ’ਚ ਕੁਝ ਅਜਿਹੀਆਂ ਗੱਲਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ’ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ, ਤਾਂ ਰੌਸ਼ਨੀ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਕਿਹਾ, ‘‘ਤੁਸੀਂ ਕਿਸੇ ਦਾ ਅਨਾਦਰ ਨਹੀਂ ਕਰ ਸਕਦੇ। ਸਨਮਾਨ ਜ਼ਰੂਰੀ ਹੈ -ਨਾ ਸਿਰਫ ਆਪਣੇ ਪ੍ਰਤੀ ਸਗੋਂ ਆਮ ਤੌਰ ’ਤੇ ਦੂਸਰਿਆਂ ਲਈ ਵੀ।’’
ਹੁਣ ਤਕ ਦਾ ਕਰੀਅਰ
ਰੌਸ਼ਨੀ ਨਾ ਸਿਰਫ ਅਭਿਨੈ ਨਾਲ, ਸਗੋਂ ਆਤਮਵਿਸ਼ਵਾਸ ਭਰੀ ਆਵਾਜ਼ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਰੌਸ਼ਨੀ ਨੇ ਬਤੌਰ ਚਾਈਲਡ ਆਰਟਿਸਟ ਛੋਟੇ ਪਰਦੇ ਤੋਂ ਸ਼ੁਰੂਆਤ ਕੀਤੀ ਸੀ। ਉਸ ਦਾ ਪਹਿਲਾ ਟੀ.ਵੀ. ਸ਼ੋਅ ‘ਮੈਂ ਲਕਸ਼ਮੀ ਤੇਰੇ ਆਂਗਨ ਕੀ’ ਸੀ। ਇਸ ਤੋਂ ਬਾਅਦ ਉਹ ‘ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ’ ਅਤੇ ‘ਤਾਰਾ ਫਰਾਮ ਸਤਾਰਾ’ ਵਿਚ ਨਜ਼ਰ ਆਈ। 7 ਸਾਲ ਦੀ ਉਮਰ ਤੋਂ ਹੀ ਰੌਸ਼ਨੀ ਨੇ ਵਿਗਿਆਪਨਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਵਿਗਿਆਪਨ ਲਈ ਉਸ ਨੂੰ 7 ਹਜ਼ਾਰ ਰੁਪਏ ਮਿਲੇ ਸਨ। ਰੌਸ਼ਨੀ ਕਈ ਹਿੰਦੀ ਫਿਲਮਾਂ ਵੀ ਕਰ ਚੁੱਕੀ ਹੈ ਜਿਨ੍ਹਾਂ ’ਚ ‘ਮਾਈ ਫ੍ਰੈਂਡ ਗਣੇਸ਼ਾ 4’, ‘ਮਛਲੀ ਜਲ ਕੀ ਰਾਨੀ ਹੈ’ ਅਤੇ ‘ਫਿਰੰਗੀ’ ਵਰਗੇ ਨਾਂ ਸ਼ਾਮਲ ਹਨ।
ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਬਾਪੂ ਬਲਕੌਰ ਦੀ ਖ਼ਾਸ ਅਪੀਲ
NEXT STORY