ਮੁੰਬਈ- ਬਾਲੀਵੁੱਡ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਕਾਮੇਡੀਅਨ ਕਪਿਲ ਸ਼ਰਮਾ ਦੀ ਪਹਿਲੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ' ਦਾ ਪਹਿਲਾ ਪੋਸਟਰ ਜਾਰੀ ਹੋ ਗਿਆ ਹੈ। ਕਪਿਲ ਸ਼ਰਮਾ ਨੇ ਟਵਿਟਰ 'ਤੇ ਆਪਣੀ ਪਹਿਲੀ ਫਿਲਮ ਦਾ ਪੋਸਟਰ ਜਾਰੀ ਕੀਤਾ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰੀ ਦੇ ਚਲਦਿਆਂ ਆਪਣੇ ਪ੍ਰਸਿੱਧ ਕਾਮੇਡੀ ਸ਼ੋਅ ਤੋਂ ਵੀ ਪਰ੍ਹੇ ਸਨ।
ਕਪਿਲ ਨੇ ਟਵੀਟ ਕੀਤਾ, 'ਆਖਿਰਕਾਰ 'ਕਿਸ ਕਿਸਕੋ ਪਿਆਰ ਕਰੂੰ' ਦੀ ਪਹਿਲੀ ਝਲਕ... ਟਰੇਲਰ 13 ਅਗਸਤ ਨੂੰ ਆਉਣ ਜਾ ਰਿਹਾ ਹੈ... ਮੈਨੂੰ ਤੁਹਾਡੀਆਂ ਸ਼ੁੱਭਕਾਮਨਾਵਾਂ ਦੀ ਜ਼ਰੂਰਤ ਹੈ।' ਫਿਲਮ 'ਚ ਕਪਿਲ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਅਰਬਾਜ਼ ਖਾਨ, ਮੰਜਰੀ ਫਡਨੀਸ, ਸਿਮਰਨ ਕੌਰ ਮੁੰਡੀ, ਐਲੀ ਅਵਰਾਮ ਤੇ ਵਰੁਣ ਸ਼ਰਮਾ ਵੀ ਨਜ਼ਰ ਆਉਣਗੇ। ਪੋਸਟਰ 'ਚ ਕਪਿਲ ਲਾੜੇ ਦੀ ਸ਼ੇਰਵਾਨੀ ਪਹਿਨੇ ਆਪਣੀਆਂ ਚਾਰ ਦੁਲਹਨਾਂ ਨਾਲ ਨਜ਼ਰ ਆ ਰਹੇ ਹਨ।
Birthday Special : ਆਪਣੀਆਂ ਹੌਟ ਅਦਾਵਾਂ ਨਾਲ ਜੈਕਲੀਨ ਨੇ ਬਣਾਇਆ ਸਾਰਿਆਂ ਨੂੰ ਦੀਵਾਨਾ (ਦੇਖੋ ਤਸਵੀਰਾਂ)
NEXT STORY