ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ’ਤੇ ਅੰਤ੍ਰਿਮ ਰੋਕ ਲਾ ਦਿੱਤੀ, ਜਿਸ ’ਚ ਭੋਪਾਲ ਦੇ ਆਖਰੀ ਨਵਾਬ ਹਮੀਦੁੱਲਾਹ ਖਾਨ ਦੀ ਸ਼ਾਹੀ ਜਾਇਦਾਦ ਨਾਲ ਜੁਡ਼ੇ ਦਹਾਕਿਆਂ ਪੁਰਾਣੇ ਜਾਇਦਾਦ ਵਿਵਾਦ ਨੂੰ ਨਵੇਂ ਸਿਰਿਓਂ ਸੁਣਵਾਈ ਲਈ ਹੇਠਲੀ ਅਦਾਲਤ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਅਤੁਲ ਚੰਦੁਰਕਰ ਦੀ ਬੈਂਚ ਨੇ ਨਵਾਬ ਹਮੀਦੁੱਲਾਹ ਖਾਨ ਦੇ ਵੱਡੇ ਭਰਾ ਦੇ ਵੰਸ਼ਜਾਂ ਉਮਰ ਫਾਰੂਕ ਅਲੀ ਅਤੇ ਰਾਸ਼ਿਦ ਅਲੀ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ, ਜੋ ਹਾਈ ਕੋਰਟ ਦੇ 30 ਜੂਨ ਨੂੰ ਪਾਸ ਹੁਕਮ ਦੇ ਖਿਲਾਫ ਦਰਜ ਕੀਤੀ ਗਈ ਸੀ।
ਪਟੀਸ਼ਨਰਾਂ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ’ਚ 14 ਫਰਵਰੀ, 2000 ਦੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ’ਚ ਨਵਾਬ ਦੀ ਬੇਟੀ ਸਾਜਿਦਾ ਸੁਲਤਾਨ, ਉਨ੍ਹਾਂ ਦੇ ਬੇਟੇ ਮੰਸੂਰ ਅਲੀ ਖਾਨ (ਸਾਬਕਾ ਭਾਰਤੀ ਕ੍ਰਿਕਟ ਕਪਤਾਨ) ਅਤੇ ਉਨ੍ਹਾਂ ਦੇ ਕਾਨੂੰਨੀ ਉੱਤਰਾਧਿਕਾਰੀਆਂ, ਅਦਾਕਾਰ ਸੈਫ ਅਲੀ ਖਾਨ, ਸੋਹਾ ਅਲੀ ਖਾਨ, ਸਬਾ ਸੁਲਤਾਨ ਅਤੇ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਦੇ ਜਾਇਦਾਦ ’ਤੇ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਗਿਆ ਸੀ।
‘ਨਿਸ਼ਾਨਚੀ’ ਦਾ ਟੀਜ਼ਰ ਰਿਲੀਜ਼
NEXT STORY