ਮੁੰਬਈ (ਬਿਊਰੋ) — ਪੂਰੀ ਦੁਨੀਆ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ। ਹੁਣ ਤੱਕ ਕਈ ਜ਼ਿੰਦਗੀਆਂ ਕੋਰੋਨਾ ਦੀ ਜੰਗ ਨੂੰ ਹਾਰ ਚੁੱਕੀਆਂ ਹਨ। ਉਥੇ ਹੀ ਕੋਰੋਨਾ ਆਫ਼ਤ ਨੇ ਕਈ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲਿਆ ਹੈ। ਇਸੇ ਦੌਰਾਨ ਪੰਜਾਬ ਦੀ ਐਸ਼ਵਰਿਆ ਰਾਏ ਅਤੇ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਰਹੀ ਹਿਮਾਂਸ਼ੀ ਖੁਰਾਣਾ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਹਿਮਾਂਸ਼ੀ ਇਨ੍ਹੀਂ ਦਿਨੀਂ ਹਸਪਤਾਲ 'ਚ ਕੋਰੋਨਾ ਨਾਲ ਲੜਾਈ ਲੜ ਰਹੀ ਹੈ। ਹੁਣ ਹਿਮਾਂਸ਼ੀ ਖੁਰਾਣਾ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ। ਹਾਲ ਹੀ 'ਚ ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਹਸਪਤਾਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਿਮਾਂਸ਼ੀ ਨੇ ਇੰਸਟਾਗ੍ਰਾਮ ਸਟੋਰੀ 'ਚ ਹਸਪਤਾਲ ਰੂਮ ਟੇਬਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਨੇ ਭਰਾ ਅਪਰਮ ਦੀਪ ਨਾਲ ਵੀਡੀਓ ਕਾਲ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ਨੂੰ ਉਹ ਪਿਆਰ ਨਾਲ ਅੱਪੂ ਬੁਲਾਉਂਦੀ ਹੈ। ਇਸ ਸਕ੍ਰੀਨਸ਼ਾਟ ਨੂੰ ਹਿਮਾਂਸ਼ੀ ਨੇ ਕਾਫ਼ੀ ਮਜ਼ੇਦਾਰ ਕੈਪਸ਼ਨ ਦਿੱਤਾ ਹੈ। ਉਨ੍ਹਾਂ ਨੇ ਪੰਜਾਬੀ 'ਚ ਲਿਖਿਆ 'ਅੱਪੂ : ਮੰਮੀ, ਹਿਮਾਂਸ਼ੀ ਨੂੰ ਕੋਰੋਨਾ ਹੋ ਗਿਆ। ਮਾਂ ਹੋਰ ਚਲਾਓ ਫੋਨ, ਹੋਣਾ ਹੀ ਸੀ ਕੋਰੋਨਾ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਹਿਮਾਂਸ਼ੀ 25 ਸਤੰਬਰ ਨੂੰ ਕਿਸਾਨਾਂ ਦੇ ਖੇਤੀ ਬਿੱਲ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਈ ਸੀ, ਜਿਥੇ ਹਜ਼ਾਰਾਂ ਲੋਕਾਂ ਦੀ ਭੀੜ ਸੀ। ਇਸੇ ਕਰਕੇ ਹਿਮਾਂਸ਼ੀ ਕੋਰੋਨਾ ਦਾ ਸ਼ਿਕਾਰ ਹੋਈ। ਇਸ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਸੀ ਅਤੇ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ, ਜਿਹੜੇ ਉਨ੍ਹਾਂ ਦੇ ਸਪੰਰਕ 'ਚ ਆਏ।
ਬਾਲਾਜੀ ਟੈਲੀਫਿਲਮ ਦੇ ਸਟਾਫ ਨੂੰ NCB ਨੇ 70 ਗ੍ਰਾਮ MD ਸਣੇ ਕੀਤਾ ਗ੍ਰਿਫ਼ਤਾਰ
NEXT STORY