ਐਂਟਰਟੇਨਮੈਂਟ ਡੈਸਕ - ਮਹਾਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਕਿ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵਉੱਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ’ਚ ਪ੍ਰਵੇਸ਼ ਕਰਦੇ ਹਨ, ਇਸ ਦਿਨ ਹਰ ਥਾਂ ’ਤੇ ਸ਼ਿਵ ਮੰਦਿਰਾਂ ’ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਸ਼ਿਵਰਾਤਰੀ ਦਾ ਇਹ ਦਿਹਾੜਾ ਪ੍ਰਾਣੀਆਂ ’ਤੇ ਦਇਆ ਭਾਵ ਰੱਖਣ ਦੇ ਸਿਧਾਂਤਾ ਨੂੰ ਸਮਝਣ ਲਈ ਬੜੇ ਹੀ ਮਹੱਤਵ ਦਾ ਦਿਨ ਹੈ।

ਹਾਲ ਹੀ 'ਚ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਸ਼ਿਵਰਾਤਰੀ ਮੌਕੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਭੋਲੇਨਾਥ ਦੇ ਦਰਬਾਰ 'ਚ ਹਾਜ਼ਰੀ ਲਾਉਂਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਉਹ ਭੋਲੇਨਾਥ ਜੀ ਦੀ ਭਗਤੀ 'ਚ ਲੀਨ ਨਜ਼ਰ ਆ ਰਹੀ ਹੈ।

ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
NEXT STORY