ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਹੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਸਭ ਦੇ ਚਲਦੇ ਹਿਮਾਂਸ਼ੀ ਨੇ ਆਪਣੇ ਨਾਲ ਹੋਈ ਇੱਕ ਘਟਨਾ ਬਾਰੇ ਵੀ ਖੁਲਾਸਾ ਕੀਤਾ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ 'ਦੇਰ ਰਾਤ ਉਸ ਦੀ ਕਾਰ 'ਤੇ ਹਮਲਾ ਹੋਇਆ ਹੈ। ਇੰਨਾ ਹੀ ਨਹੀਂ ਸਗੋਂ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਵੀ ਪੈਂਚਰ ਕਰ ਦਿੱਤਾ।' ਇਸ ਸਭ 'ਤੇ ਹਿਮਾਂਸ਼ੀ ਨੇ ਗੁੱਸਾ ਜ਼ਾਹਿਰ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ 'ਚ ਲਿਖਿਆ ਹੈ 'ਪਿਛਲੀ ਰਾਤ ਚੰਡੀਗੜ੍ਹ ਦੇ ਕੋਲ ਇੱਕ ਪਿੰਡ 'ਚ ਸ਼ੂਟ ਦੌਰਾਨ ਕਿਸੇ ਨੇ ਮੇਰੀ ਕਾਰ ਦੇ ਟਾਇਰ 'ਚ ਛੇਕ ਕਰ ਦਿੱਤਾ। ਤੁਹਾਨੂੰ ਲੋਕਾਂ ਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਤੁਸੀਂ ਮੈਨੂੰ ਕੰਮ ਕਰਨ ਤੋਂ ਰੋਕ ਸਕੋਗੇ ਅਤੇ ਨਾ ਹੀ ਮੈਨੂੰ ਤੁਸੀਂ ਡਰਾ ਸਕਦੇ ਹੋ। ਤੁਹਾਡੇ ਲਈ ਸ਼ੁਭਕਾਮਨਾਵਾਂ।'

ਦੱਸ ਦਈਏ ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਹਿਮਾਂਸ਼ੀ ਦੇ ਕਈ ਪ੍ਰਸ਼ੰਸਕ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਹਿਮਾਂਸ਼ੀ ਆਸਿਮ ਰਿਆਜ਼ ਦੀ ਗਰਲਫਰੈਂਡ ਆਖੇ ਜਾਣ 'ਤੇ ਕਾਫ਼ੀ ਭੜਕੀ ਸੀ।

ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਲੋਖੰਡੇ ਦਾ ਰੋਮਾਂਟਿਕ ਵੀਡੀਓ ਵਾਇਰਲ
NEXT STORY