ਮੁੰਬਈ (ਬਿਊਰੋ) - ਧਾਰਾਵੀ ਪੁਲਸ ਨੇ ਅੱਜ ਸਵੇਰੇ ਯਾਨੀਕਿ ਸੋਮਵਾਰ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮਾਮਲੇ 'ਚ ਯੂਟਿਊਬਰ ਤੇ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ 'ਹਿੰਦੁਸਤਾਨੀ ਭਾਊ' ਉਰਫ ਵਿਕਾਸ ਫਾਟਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ 'ਚ ਵਿਕਾਸ ਫਟਕ ਅਤੇ ਕਈ ਹੋਰਨਾਂ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ।
ਪੁਲਸ ਨੂੰ ਰਾਜ ਦੀ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਦੇ ਘਰ ਦੇ ਕੋਲ ਸੋਮਵਾਰ ਨੂੰ ਪ੍ਰਦਰਸ਼ਨ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਪਹਿਲਾਂ ਹੀ ਜਾਣਕਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਫਾਟਕ 10ਵੀਂ ਅਤੇ 12ਵੀਂ ਜਮਾਤ ਦੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦੀ ਅਪੀਲ ਕਰ ਰਿਹਾ ਸੀ।
ਦੱਸ ਦਈਏ ਕਿ ਪੁਲਸ ਨੂੰ ਪਤਾ ਲੱਗਾ ਹੈ ਕਿ 'ਹਿੰਦੁਸਤਾਨੀ ਭਾਊ' ਉਰਫ਼ ਵਿਕਾਸ ਫਾਟਕ ਨੇ ਵਿਦਿਆਰਥੀਆਂ ਨੂੰ ਧਾਰਾਵੀ ਇਲਾਕੇ 'ਚ ਪ੍ਰਦਰਸ਼ਨ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਪੁਲਸ ਨੇ ਕਿਹਾ ਕਿ ਇਸ ਯੂਟਿਊਬਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਗੱਲ ਦੇ ਪਹਿਲੇ ਸਬੂਤ ਹਨ ਕਿ ਉਸ ਨੇ ਵਿਦਿਆਰਥੀਆਂ ਨੂੰ ਧਾਰਾਵੀ ਦੇ ਅਸ਼ੋਕ ਮਿੱਲ ਨਾਕੇ ਕੋਲ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇੱਕ ਸਵਾਲ ਦੇ ਜਵਾਬ 'ਚ ਜ਼ੋਨ-5 ਦੇ ਡਿਪਟੀ ਕਮਿਸ਼ਨਰ ਆਫ ਪੁਲਸ ਪ੍ਰਣਯ ਅਸ਼ੋਕ ਨੇ ਕਿਹਾ, "ਵਿਦਿਆਰਥੀਆਂ ਨੂੰ ਭੜਕਾਉਣ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ।''
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਬਿਪਾਸ਼ਾ ਬਾਸੂ ਨੇ ਪ੍ਰਤੀਕ ਸਹਿਜਪਾਲ ਨੂੰ ਦੱਸਿਆ ‘ਬਿੱਗ ਬੌਸ 15’ ਦਾ ਜੇਤੂ, ਅੱਗੋਂ ਮਿਲੀ ਇਹ ਪ੍ਰਤੀਕਿਰਿਆ
NEXT STORY