ਨਵੀਂ ਦਿੱਲੀ (ਬਿਊਰੋ) - ਸਿਨੇਮਾਘਰਾਂ ਦੇ ਮਾਲਕਾਂ ਨੂੰ ਹਾਲ ਅੰਦਰ ਖਾਣ-ਪੀਣ ਦੀਆਂ ਵਸਤਾਂ (ਪੌਪਕੋਰਨ-ਸਮੋਸੇ) ਦੀ ਵਿਕਰੀ ਲਈ ਨਿਯਮ ਤੈਅ ਕਰਨ ਦਾ ਪੂਰਾ ਅਧਿਕਾਰ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਗੱਲ ਕਹੀ। ਸੁਪਰੀਮ ਕੋਰਟ ਨੇ ਕਿਹਾ ਕਿ ਫ਼ਿਲਮ ਵੇਖਣ ਲਈ ਆਉਣ ਵਾਲਿਆਂ ਕੋਲ ਇਹ ਚੀਜ਼ਾਂ ਨਾ ਖਰੀਦਣ ਦਾ ਬਦਲ ਹੈ। ਅਦਾਲਤ ਨੇ ਇਹ ਵੀ ਦੁਹਰਾਇਆ ਕਿ ਸਿਨੇਮਾਘਰਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ਸਿਨੇਮਾ ਹਾਲ ਨਿੱਜੀ ਜਾਇਦਾਦ ਹੈ। ਉਸ ਦਾ ਮਾਲਿਕ ਅਜਿਹੇ ਨਿਯਮ ਅਤੇ ਸ਼ਰਤਾਂ ਲਾ ਸਕਦਾ ਹੈ। ਜੇ ਕੋਈ ਦਰਸ਼ਕ ਸਿਨੇਮਾ ਹਾਲ 'ਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਸਿਨੇਮਾ ਦੇ ਮਾਲਕ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਮਲਟੀਪਲੈਕਸਾਂ 'ਚ ਖਾਣਾ ਵੇਚਣਾ ਇੱਕ ਵਪਾਰਕ ਮਾਮਲਾ ਹੈ।
ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ 'ਚ ਲੋਕਾਂ ਨੂੰ ਮਲਟੀਪਲੈਕਸਾਂ ਅਤੇ ਸਿਨੇਮਾਘਰਾਂ 'ਚ ਆਪਣਾ ਖਾਣ-ਪੀਣ ਦਾ ਸਮਾਨ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਤੁਨਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ‘ਅਲੀ ਬਾਬਾ’ ਦੀ ਸ਼ੂਟਿੰਗ, ਜਾਣੋ ਕਿਵੇਂ ਦਾ ਹੈ ਸੈੱਟ ਦਾ ਮਾਹੌਲ
NEXT STORY