ਮੁੰਬਈ- ਪੰਜਾਬੀ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ ਦੀ ਪਤਨੀ ਸ਼ਨੀਵਾਰ ਨੂੰ ਘਰੇਲੂ ਹਿੰਸਾ ਦੇ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਰੂਮ 'ਚ ਭਾਵੁਕ ਹੋ ਗਈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਪਤੀ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ।
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਦੇ ਸਾਹਮਣੇ ਭਾਵੁਕ ਸ਼ਾਲਿਨੀ ਤਲਵਾਰ ਨੇ ਕਿਹਾ ਕਿ 'ਮੇਰੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ। ਮੈਂ ਜੀਵਨ ਦੇ 10 ਸਾਲ ਦਿੱਤੇ ਮੈਂ ਆਪਣਾ ਸਭ ਕੁਝ ਛੱਡ ਕੇ ਉਸ ਦੇ ਨਾਲ ਖੜ੍ਹੀ ਰਹੀ। ਹੁਣ ਉਸ ਨੇ ਮੈਨੂੰ ਛੱਡ ਦਿੱਤਾ। ਇਸ 'ਤੇ ਜੱਜ ਨੇ ਕਿਹਾ ਕਿ ਉਹ ਪਟੀਸ਼ਨਕਰਤਾ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਿਤ ਹੈ।
ਮੈਜਿਸਟ੍ਰੇਟ ਨੇ ਪਟੀਸ਼ਨਕਰਤਾ ਤੋਂ ਪੁੱਛਿਆ ਕਿ ਹੁਣ ਤੁਸੀਂ ਅਦਾਲਤ ਤੋਂ ਕੀ ਚਾਹੁੰਦੀ ਹੋ? ਤੁਹਾਡਾ ਵਿਆਹ ਕਿਸ ਸਥਿਤੀ 'ਚ ਹੈ? ਤੁਹਾਡੇ ਦੋਵਾਂ ਦੇ ਵਿਚਾਲਿਓਂ ਪਿਆਰ ਗੁੰਮ ਹੋ ਗਿਆ? ਇਸ ਦੇ ਅੱਗੇ ਜੱਜ ਨੇ ਕਿਹਾ ਕਿ ਜੇਕਰ ਮਾਮਲਾ ਸੁਲਝ ਜਾਂਦਾ ਹੈ ਤਾਂ ਜ਼ਿਆਦਾ ਬਿਹਤਰ ਹੋਵੇਗਾ। ਉਧਰ ਸ਼ਨੀਵਾਰ ਨੂੰ ਹਨੀ ਸਿੰਘ ਦੇ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਣ ਅਤੇ ਆਮਦਨ ਨਾਲ ਸਬੰਧਤ ਹਲਫਨਾਮਾ ਦਾਇਰ ਨਹੀਂ ਕਰਨ 'ਤੇ ਮੈਜਿਸਟ੍ਰੇਟ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਇਹ ਹੈਰਾਨ ਕਰਨ ਵਾਲਾ ਹੈ ਕਿ ਇਸ ਮਾਮਲੇ ਨੂੰ ਇੰਨੇ ਹਲਕੇ 'ਚ ਲਿਆ ਜਾ ਰਿਹਾ ਹੈ।
ਸ਼ਾਲਿਨੀ ਨੇ ਆਪਣੇ ਗਾਇਕ ਪਤੀ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਘਰੇਲੂ ਹਿੰਸਾ ਨਾਲ ਮਹਿਲਾਵਾਂ ਦੀ ਸੁਰੱਖਿਆ ਐਕਟ ਦੇ ਤਹਿਤ ਮੁਆਵਜ਼ੇ ਦੇ ਤੌਰ 'ਤੇ 20 ਕਰੋੜ ਦੀ ਰਾਸ਼ੀ ਮੰਗੀ ਹੈ। ਹਿਰਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ 23 ਜਨਵਰੀ, 2011 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ।
ਕਿਸ਼ਰਵ ਮਾਰਚੈਂਟ ਦੇ ਘਰ ਗੂੰਜੀ ਬੱਚੇ ਦੀ ਕਿਲਕਾਰੀ, ਦਿੱਤਾ ਪੁੱਤਰ ਨੂੰ ਜਨਮ
NEXT STORY