ਮੁੰਬਈ- ਮਸ਼ਹੂਰ ਅਦਾਕਾਰਾ ਕਿਸ਼ਵਰ ਮਾਰਚੈਂਟ ਅਤੇ ਸੁਯੱਸ਼ ਰਾਏ ਮੰਮੀ ਪਾਪਾ ਬਣ ਗਏ ਹਨ। ਕਿਸ਼ਵਰ ਨੇ ਇੱਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਹੈ। ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਪੂਰਾ ਪਰਿਵਾਰ ਇਸ ਨੰਨ੍ਹੇ ਮਹਿਮਾਨ ਦੀ ਆਮਦ ‘ਤੇ ਜਸ਼ਨ ਮਨਾ ਰਿਹਾ ਹੈ। ਕਿਸ਼ਵਰ ਮਾਰਚੈਂਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਰਫੈਕਟ ਫੈਮਿਲੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਕਿਸ਼ਵਰ ਦੀ ਗੋਦ ‘ਚ ਉਸ ਦਾ ਨਵਜੰਮਿਆ ਪੁੱਤਰ ਹੈ ਅਤੇ ਸੁਯੱਸ਼ ਦੋਵਾਂ ਨੂੰ ਹੱਗ ਕਰਦੇ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਫੈਨਸ ਵੀ ਪਸੰਦ ਕਰ ਰਹੇ ਹਨ ਅਤੇ ਦੋਵਾਂ ਨੂੰ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਜੂਨ ‘ਚ ਕਿਸ਼ਵਰ ਵੀ ਗੋਦ ਭਰਾਈ ਦੀ ਰਸਮ ਹੋਈ ਸੀ ਅਤੇ ਜਿਸ ‘ਚ ਇੰਡਸਟਰੀ ਦੇ ਖਾਸ ਦੋਸਤਾਂ ਨੂੰ ਦੋਵਾਂ ਨੇ ਸੱਦਿਆ ਸੀ।

ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ। ਦੋਵੇਂ ਆਪਣੇ ਲਾਡਲੇ ਪੁੱਤਰ ਦੀ ਤਸਵੀਰ 40 ਦਿਨ ਬਾਅਦ ਸ਼ੇਅਰ ਕਰਨਗੇ। ਕਿਉਂਕਿ ਰਸਮਾਂ ਮੁਤਾਬਿਕ 40 ਦਿਨਾਂ ਤੱਕ ਬੱਚੇ ਨੂੰ ਘਰ ‘ਚ ਹੀ ਰੱਖਿਆ ਜਾਂਦਾ ਹੈ। ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ। ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ ਪਰ ਦੋਵਾਂ ਦੇ ਰਿਸ਼ਤੇ ‘ਚ ਕਦੇ ਵੀ ਕੋਈ ਫਾਸਲਾ ਨਹੀਂ ਆਇਆ।
ਫਿਲਮ 'ਸਿਟਾਡੇਲ' ਦੇ ਸੈੱਟ 'ਤੇ ਜ਼ਖਮੀ ਹੋਈ ਪ੍ਰਿਯੰਕਾ ਚੋਪੜਾ, ਤਸਵੀਰਾਂ ਦੇਖ ਪ੍ਰਸ਼ੰਸਕਾਂ ਨੂੰ ਹੋਈ ਚਿੰਤਾ
NEXT STORY